32 ਸਾਲ ਬਾਅਦ ਗਾਬਾ ’ਚ ਹਾਰੇ 'ਕੰਗਾਰੂ', ਆਸਟ੍ਰੇਲੀਆਈ ਮੀਡੀਆ ਨੇ ਕੀਤੀ ਭਾਰਤ ਦੀ ਤਾਰੀਫ਼
Wednesday, Jan 20, 2021 - 11:39 AM (IST)
ਬ੍ਰਿਸਬੇਨ (ਭਾਸ਼ਾ) : ਆਸਟਰੇਲੀਆਈ ਮੀਡੀਆ ਨੇ ਟੈਸਟ ਸੀਰੀਜ਼ ਵਿਚ ਭਾਰਤ ਦੀ ਸ਼ਾਨਦਾਰ ਜਿੱਤ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ‘ਸਭ ਤੋਂ ਬਿਹਤਰੀਨ ਵਾਪਸੀ ਨਾਲ ਮਿਲੀ ਜਿੱਤ’ ਵਿਚੋਂ ਇਕ ਕਰਾਰ ਦਿੱਤਾ ਹੈ। ਐਡੀਲੇਡ ਵਿਚ ਆਪਣੇ ਘੱਟ ਤੋਂ ਘੱਟ ਸਕੋਰ 36 ਦੌੜਾਂ ’ਤੇ ਆਊਟ ਹੋਣ ਦੇ ਬਾਅਦ ਭਾਰਤੀ ਟੀਮ ਨੇ ਸੀਰੀਜ਼ 2-1 ਨਾਲ ਜਿੱਤੀ।
ਇਹ ਵੀ ਪੜ੍ਹੋ: ਮਾਂ ਬਣਨ ਮਗਰੋਂ ਅਨੁਸ਼ਕਾ ਨੇ ਸਾਂਝੀ ਕੀਤੀ ਪਹਿਲੀ ਪੋਸਟ, ਭਾਰਤੀ ਟੀਮ ਦੀ ਜਿੱਤ ’ਤੇ ਆਖੀ ਇਹ ਗੱਲ
‘ਸਿਡਨੀ ਮਾਰਨਿੰਗ ਹੇਰਾਲਡ’ ਨੇ ਭਾਰਤੀ ਸਪਿਨਰ ਆਰ ਅਸ਼ਵਿਨ ’ਤੇ ਸਿਡਨੀ ਟੈਸਟ ਦੌਰਾਨ ਵਿਅੰਗ ਕਰਣ ਲਈ ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੂੰ ਲੰਮੇ ਹੱਥੀਂ ਲਿਆ। ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੇ ਸਿਡਨੀ ਟੈਸਟ ਦੇ ਆਖ਼ਰੀ ਦਿਨ ਭਾਰਤੀ ਟੀਮ ਨੂੰ ਕਿਹਾ ਸੀ, ‘ਬ੍ਰਿਸਬੇਨ ਵਿਚ ਦੇਖ ਲਵਾਂਗੇ।’ ਦਰਅਸਲ ਭਾਰਤੀ ਬੱਲੇਬਾਜ਼ਾਂ ਦੇ ਸਾਹਮਣੇ ਉਨ੍ਹਾਂ ਦੇ ਗੇਂਦਬਾਜ਼ ਆਪਣਾ ਕਮਾਲ ਨਹੀਂ ਦਿਖਾ ਸਕੇ। ਇਸ ਲਈ ਉਨ੍ਹਾਂ ਨੇ ਅਜਿਹਾ ਕਿਹਾ। ਕਿਉਂਕਿ ਬ੍ਰਿਸਬੇਨ ਦੇ ਗਾਬਾ ਵਿਚ ਆਸਟਰੇਲੀਆ ਟੀਮ ਪਿਛਲੇ 32 ਸਾਲਾਂ ਤੋਂ ਨਹੀਂ ਹਾਰੀ ਸੀ। ਇੱਥੇ ਕੋਈ ਏਸ਼ੀਆਈ ਟੀਮ ਕਦੇ ਨਹੀਂ ਜਿੱਤੀ ਪਰ ਇਸ ਵਾਰ ਭਾਰਤ ਦੀ ਜਿੱਤ ਨਾਲ ਟਿਮ ਪੇਨ ਨੂੰ ਕਰਾਰਾ ਜਵਾਬ ਮਿਲਿਆ।
ਇਹ ਵੀ ਪੜ੍ਹੋ: ਭਾਰਤੀ ਟੀਮ ਦੀ ਇਤਿਹਾਸਕ ਜਿੱਤ ’ਤੇ PM ਮੋਦੀ ਨੇ ਦਿੱਤੀ ਵਧਾਈ, ਆਖੀ ਇਹ ਗੱਲ
‘ਦਿ ਆਸਟ੍ਰੇਲੀਅਨ’ ਨੇ ਕਿਹਾ ਕਿ ਭਾਰਤ ਨੇ ਗਾਬਾ ਦਾ ਕਿਲ੍ਹਾ ਫਤਿਹ ਕਰਕੇ ਚਮਤਕਾਰ ਕਰ ਦਿੱਤਾ। ਇਸ ਨੇ ਕਿਹਾ, ‘ਸੰਘਰਸ਼ਸੀਲ ਅਤੇ ਜ਼ਖ਼ਮੀ ਭਾਰਤੀ ਟੀਮ ਨੇ ਆਸਟਰੇਲੀਆ ਦੀ ਪੂਰੀ ਮਜਬੂਤ ਟੀਮ ਨੂੰ ਸਬਕ ਸਿਖਾਇਆ।’ ਫਾਕਸਸਪੋਰਟ ਨੇ ਕਿਹਾ, ‘ਜੇਕਰ ਤੁਸੀਂ ਸਦਮੇ ਵਿਚ ਹੋ ਤਾਂ ਘਬਰਾਓ ਨਾ, ਤੁਸੀਂ ਇਕੱਲੇ ਨਹੀਂ ਹੋ। ਭਾਰਤ ਨੇ ਹਾਲ ਹੀ ਵਿਚ ਬਾਰਡਰ ਗਾਵਸਕਰ ਟਰਾਫੀ ਜਿੱਤੀ ਹੈ। ਟੈਸਟ ਕ੍ਰਿਕਟ ਵਿਚ ਭਾਰਤ ਦੀ ਸਭ ਤੋਂ ਸ਼ਾਨਦਾਰ ਜਿੱਤ ਵਿਚੋਂ ਇਕ।’
ਇਹ ਵੀ ਪੜ੍ਹੋ: ਐਮਾਜ਼ੋਨ ਨੂੰ ਲੱਗ ਸਕਦੈ ਝਟਕਾ : ਈ-ਕਾਮਰਸ ’ਚ ਵਿਦੇਸ਼ੀ ਨਿਵੇਸ਼ ਦੇ ਨਿਯਮ ਬਦਲ ਸਕਦੀ ਹੈ ਸਰਕਾਰ
ਵੈਬਸਾਈਟ ਕ੍ਰਿਕਟ ਡਾਟ ਕਾਮ ਏ.ਯੂ. ਨੇ ਕਿਹਾ, ‘ਇੰਡੀਅਨ ਸਮਰ। ਗਾਬਾ ਵਿਚ ਜਿੱਤ ਦਾ ਸਿਲਸਿਲਾ ਟੁੱਟਾ। ਭਾਰਤ ਨੇ ਗਾਬਾ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।