ਧੋਨੀ ਦੇ ਸੰਨਿਆਸ ਦੀਆਂ ਖਬਰਾਂ ਨੂੰ ਲੈ ਕੇ ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਨੇ ਦਿੱਤਾ ਵੱਡਾ ਬਿਆਨ

10/15/2019 3:46:12 PM

ਸਪੋਰਟਸ ਡੈਸਕ— ਟੀਮ ਇੰਡਿਆ ਦੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾ ਪਿਛਲੇ ਕਾਫੀ ਲੰੰਬੇ ਸਮੇਂ ਤੋਂ ਚੱਲ ਰਹੀ ਹੈ। ਕਈ ਦਿੱਗਜ ਕ੍ਰਿਕਟਰਾਂ ਨੇ ਇਸ ਨੂੰ ਲੈ ਕੇ ਅਪਣੀਆਂ ਰਾਏ ਰੱਖ ਚੁੱਕੇ ਹਨ ਕਿ ਕੀ ਹੁਣ ਧੋਨੀ ਨੂੰ ਸੰਨਿਆਸ ਦਾ ਫੈਸਲਾ ਲੈ ਲੈਣਾ ਚਾਹੀਦਾ ਹੈ ਜਾਂ। ਇਸੇ ਦੌਰਾਨ ਸਾਬਕਾ ਆਸਟਰੇਲੀਆਈ ਕ੍ਰਿਕਟਰ ਅਤੇ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਖਿਡਾਰੀ ਸ਼ੇਨ ਵਾਟਸਨ ਨੇ ਐੱਮ ਐੱਸ ਧੋਨੀ ਦੇ ਸੰਨਿਆਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਵਾਟਸਨ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਧੋਨੀ 'ਤੇ ਨਿਰਭਰ ਕਰਦਾ ਹੈ ਕਿ ਉਹ ਕਦੋਂ ਸੰਨਿਆਸ ਲੈਣਾ ਸਹੀ ਸਮਝਦੇ ਹਨ।

PunjabKesari

ਵਾਟਸਨ ਮੁਤਾਬਕ ਧੋਨੀ 'ਚ ਅਜੇ ਕਾਫ਼ੀ ਕ੍ਰਿਕਟ ਬਾਕੀ ਹੈ। ਵਾਟਸਨ ਨੇ ਕਿਹਾ, ਉਨ੍ਹਾਂ ਦੇ ਕੋਲ ਅਜੇ ਵੀ ਕਾਬਲੀਅਤ ਹੈ, ਉਹ ਅਜੇ ਵੀ ਮੈਦਾਨ 'ਤੇ ਅਤੇ ਵਿਕਟਾਂ ਵਿਚਾਲੇ ਵੀ ਕਾਫ਼ੀ ਤੇਜ਼ ਦੋੜ ਲਗਾਉਂਦੇ ਹਨ। ਵਿਕਟਾਂ ਪਿੱਛੇ ਵੀ ਉਨ੍ਹਾਂ ਦੇ ਕੋਲ ਗਜ਼ਬ ਦੀ ਫੁਰਤੀ ਹੈ। ਉਹ ਜੋ ਵੀ ਕਰਦੇ ਹਨ, ਉਹ ਠੀਕ ਹੁੰਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਗੇ ਕੀ ਹੋਣਾ ਹੈ। ਉਨ੍ਹਾਂ ਦੇ ਹੱਥ ਅਜੇ ਵੀ ਮਜਬੂਤ ਹਨ ਅਤੇ ਵਿਕਟਕੀਪਿੰਗ 'ਚ ਵੀ ਲਾਜਵਾਬ ਹੈ। ਉਹ ਜੋ ਵੀ ਫੈਸਲਾ ਕਰਣਗੇ ਉਹ ਠੀਕ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ 'ਚ ਕਿੰਨੀ ਕ੍ਰਿਕਟ ਬਚੀ ਹੈ।PunjabKesari

ਆਸਟਰੇਲੀਆ ਦੇ ਇਸ ਸਾਬਕਾ ਦਿੱਗਜ ਨੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ''ਉਨ੍ਹਾਂ ਨੇ (ਕੋਹਲੀ) ਭਾਰਤੀ ਟੀਮ ਦੇ ਨਾਲ ਚੰਗਾ ਕੰਮ ਕੀਤਾ ਹੈ। ਉਹ ਹਰ ਫਾਰਮੈਟ 'ਚ ਰੰਗਾ ਖੇਡਦੇ ਹਨ। ਉਹ ਅਜੇ ਜੋ ਵੀ ਕਰ ਰਹੇ ਹਨ ਉਸ ਤੋਂ ਟੀਮ ਨੂੰ ਫਾਇਦਾ ਹੋ ਰਿਹਾ ਹੈ ਅਤੇ ਟੀਮ ਉਨ੍ਹਾਂ ਦੀ ਕਪਤਾਨੀ ਦ ਮਜ਼ੇ ਲੈ ਰਹੀ ਹੈ। 'PunjabKesari


Related News