ਤੀਜਾ ਏਸ਼ੇਜ਼ ਟੈਸਟ ਗੁਆਉਣ ਤੋਂ ਬਾਅਦ ਆਸਟਰੇਲੀਆ ਦੀਆਂ ਨਜ਼ਰਾਂ ਸਮਿਥ ’ਤੇ

Wednesday, Sep 04, 2019 - 01:30 AM (IST)

ਤੀਜਾ ਏਸ਼ੇਜ਼ ਟੈਸਟ ਗੁਆਉਣ ਤੋਂ ਬਾਅਦ ਆਸਟਰੇਲੀਆ ਦੀਆਂ ਨਜ਼ਰਾਂ ਸਮਿਥ ’ਤੇ

ਮਾਨਚੈਸਟਰ— ਤੀਜੇ ਏਸ਼ੇਜ਼ ਟੈਸਟ ਵਿਚ ਜਿੱਤ ਦੇ ਕੰਢੇ ’ਤੇ ਪਹੁੰਚਣ ਤੋਂ ਬਾਅਦ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨ ਵਾਲੀ ਆਸਟਰੇਲੀਆਈ ਟੀਮ ਨੂੰ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਮੈਚ ਵਿਚ ਸਟੀਵ ਸਮਿਥ ਤੋਂ ਚਮਤਕਾਰੀ ਪ੍ਰਦਰਸ਼ਨ ਦੀ ਦੁਆ ਕਰ ਰਹੀ ਹੋਵੇਗੀ। ਆਸਟਰੇਲੀਆਈ ਟੀਮ ਤੀਜਾ ਟੈਸਟ ਜਿੱਤਣ ਦੇ ਰਸਤੇ ’ਤੇ ਸੀ ਪਰ ਬੇਨ ਸਟੋਕਸ ਨੇ ਅਜੇਤੂ 135 ਦੌੜਾਂ ਬਣਾ ਕੇ ਇੰਗਲੈਂਡ ਨੂੰ ਇਕ ਵਿਕਟ ਨਾਲ ਜਿੱਤ ਦਿਵਾਈ। ਸਟੋਕਸ ਦੀ ਇਸ ਪਾਰੀ ਨਾਲ ਹੁਣ ਲੜੀ 1-1 ਦੀ ਬਰਾਬਰੀ ’ਤੇ ਹੈ।

PunjabKesari
ਆਸਟਰੇਲੀਆਈ ਟੀਮ ਵਿਚ ਘੱਟ ਤੋਂ ਘੱਟ ਇਕ ਬਦਲਾਅ ਹੋਵੇਗਾ। ਸਟਾਰ ਬੱਲੇਬਾਜ਼ ਸਟੀਵ ਸਮਿਥ ਦੀ ਵਾਪਸੀ ਹੋਈ ਹੈ, ਜਿਹੜਾ ਦੂਜੇ ਟੈਸਟ ਵਿਚ ਜੋਫ੍ਰਾ ਆਰਚਰ ਦਾ ਬਾਊਂਸਰ ਗਲੇ ’ਤੇ ਲੱਗਣ ਤੋਂ ਬਾਅਦ ਤੀਜਾ ਟੈਸਟ ਨਹੀਂ ਖੇਡ ਸਕਿਆ ਸੀ। ਇਸ ਵਿਚਾਲੇ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਫਿਰ ਤੋਂ ਸਮਿਥ ਤੇ ਆਰਚਰ ਦੀ ਟੱਕਰ ਦੇਖਣਾ ਚਾਹੁੰਦਾ ਹੈ। ਉਸ ਨੇ ਕਿਹਾ, ‘‘ਮੈਂ ਮਿਡਆਨ ’ਤੇ ਖੜ੍ਹਾ ਰਹਾਂਗਾ ਪਰ ਮੈਨੂੰ ਇੰਤਜ਼ਾਰ ਰਹੇਗਾ ਕਿ ਜੋਫ੍ਰਾ ਨੂੰ ਗੇਂਦ ਕਦੋਂ ਸੌਂਪੀ ਜਾਂਦੀ ਹੈ।’’ ਇੰਗਲੈਂਡ ਟੀਮ ਵਿਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਚੋਟੀ¬ਕ੍ਰਮ ਵਿਚ ਜ਼ਰੂਰ ਫੇਰਬਦਲ ਹੋ ਸਕਦਾ ਹੈ ਕਿਉਂਕਿ ਹੇਡਿੰਗਲੇ ਵਿਚ ਪਹਿਲੀ ਪਾਰੀ ਵਿਚ ਪੂਰੀ ਟੀਮ 67 ਦੌੜਾਂ ’ਤੇ ਆਊਟ ਹੋ ਗਈ ਸੀ।


author

Gurdeep Singh

Content Editor

Related News