ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
Friday, Mar 04, 2022 - 09:24 PM (IST)
ਖੇਡ ਡੈਸਕ- ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਵਾਰਨਰ ਦੇ ਪ੍ਰਬੰਧਨ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਸ਼ੇਨ ਆਪਣੇ ਘਰ ਵਿਚ ਬੇਹੋਸ਼ ਪਾਏ ਗਏ ਸਨ। ਮੈਡੀਕਲ ਟੀਮਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1
ਮੁਰਲੀਧਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
ਸ਼ੇਨ ਵਾਰਨ ਟੈਸਟ ਕ੍ਰਿਕਟ ਵਿਚ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਆਸਟਰੇਲੀਆ ਵਲੋਂ 145 ਮੈਚਾਂ ਵਿਚ 708 ਵਿਕਟਾਂ ਹਾਸਲ ਕੀਤੀਆਂ ਹਨ। ਮੁਰਲੀਧਰਨ ਨੇ 133 ਮੈਚਾਂ ਵਿਚ 800 ਵਿਕਟਾਂ ਹਾਸਲ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ ਹੋਇਆ ਹੈ। ਇੰਗਲੈਂਢ ਦੇ ਜੇਮਸ ਐਂਡਰਸਨ 169 ਮੈਚਾਂ ਵਿਚ 640 ਵਿਕਟਾਂ ਹਾਸਲ ਕਰਨ ਵਾਲੇ ਤੀਜੇ, ਭਾਰਤ ਦੇ ਅਨਿਲ ਕੁੰਬਲੇ 132 ਮੈਚਾਂ ਵਿਚ 619 ਵਿਕਟਾਂ ਹਾਸਲ ਕਰਨ ਵਾਲੇ ਚੌਥੇ ਤਾਂ ਆਸਟਰੇਲੀਆ ਦੇ ਹੀ ਤੇਜ਼ ਗੇਂਦਬਾਜ਼ 124 ਮੈਚਾਂ ਵਿਚ 563 ਵਿਕਟਾਂ ਹਾਸਲ ਕਰਨ ਵਾਲੇ ਪੰਜਵੇਂ ਸਥਾਨ 'ਤੇ ਹਨ।
ਰਾਡ ਮਾਰਸ਼ ਨੂੰ ਦਿੱਤੀ ਸੀ ਸ਼ਰਧਾਂਜਲੀ
ਵਾਰਨ ਨੇ ਅੱਜ ਹੀ ਸਵੇਰੇ ਆਸਟਰੇਲੀਆਈ ਦਿੱਗਜ ਰਾਡ ਮਾਰਸ਼ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਸੀ। ਵਾਰਨ ਨੇ ਲਿਖਿਆ ਸੀ- ਰਾਡ ਮਾਰਸ਼ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ। ਉਹ ਸਾਡੇ ਮਹਾਨ ਖੇਡ ਦੇ ਲੀਜੇਂਡ ਸਨ ਅਤੇ ਕਈ ਨੌਜਵਾਨ ਲੜਕਿਆਂ ਅਤੇ ਲੜਕੀਆਂ ਦੇ ਲਈ ਪ੍ਰੇਰਣਾ ਸਨ। ਰਾਡ ਨੇ ਕ੍ਰਿਕਟ ਦੀ ਬਹੁਤ ਪਰਵਾਹ ਕੀਤੀ ਅਤੇ ਬਹੁਤ ਦਿੱਤਾ- ਖਾਸਕਰ ਆਸਟਰੇਲੀਆ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ। ਰੋਸ ਤੇ ਪਰਿਵਾਰ ਨੂੰ ਢੇਰ ਸਾਰਾ ਪਿਆਰ ਅਤੇ ਢੇਰ ਸਾਰਾ ਪਿਆਰ ਭੇਜਣਾ। ਆਰ. ਆਈ. ਪੀ. ਸਾਥੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।