ਆਸਟਰੇਲੀਆ ਦੇ ਕ੍ਰਿਕਟਰ ਹੇਸਟਿੰਗਸ ਨੇ ਲਿਆ ਸੰਨਿਆਸ

Thursday, Nov 15, 2018 - 01:48 AM (IST)

ਆਸਟਰੇਲੀਆ ਦੇ ਕ੍ਰਿਕਟਰ ਹੇਸਟਿੰਗਸ ਨੇ ਲਿਆ ਸੰਨਿਆਸ

ਮੈਲਬੋਰਨ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜਾਨ ਹੇਸਟਿੰਗਸ ਨੇ ਫੇਫੜਿਆਂ ਦੀ ਰਹੱਸਮਈ ਬੀਮਾਰੀ ਕਾਰਨ ਕ੍ਰਿਕਟ ਦੇ ਤਿੰਨੋਂ ਫਾਰਮੈੱਟਸ ਤੋਂ ਸੰਨਿਆਸ ਲੈ ਲਿਆ ਹੈ ਕਿਉਂਕਿ ਕ੍ਰਿਕਟ ਖੇਡਣਾ ਜਾਰੀ ਰੱਖਣ 'ਤੇ ਉਸ ਦੀ ਮੌਤ ਤੱਕ ਹੋ ਜਾਣ ਦੀ ਸੰਭਾਵਨਾ ਹੈ। ਖੇਡ ਦੇ ਤਿੰਨੋਂ ਫਾਰਮੈੱਟਸ 'ਚ ਆਸਟਰੇਲੀਆ ਦੀ ਅਗਵਾਈ ਕਰਨ ਵਾਲੇ ਹੇਸਟਿੰਗਸ ਨੇ ਪਿਛਲੇ ਮਹੀਨੇ ਖੁਲਾਸਾ ਕੀਤਾ ਸੀ ਕਿ ਉਹ ਇਕ ਬੀਮਾਰੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਹ ਜਦੋਂ ਵੀ ਗੇਂਦਬਾਜ਼ੀ ਕਰਦਾ ਹੈ ਤਾਂ ਉਸ ਦੇ ਮੂੰਹ 'ਚੋਂ ਖੂਨ ਨਿਕਲਦਾ ਹੈ। ਹੇਸਟਿੰਗਸ ਨੇ ਆਸਟਰੇਲੀਆ ਵਲੋਂ 1 ਟੈਸਟ, 9 ਟੀ-20 ਤੇ 29 ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ।


Related News