ਹਾਰ ਮਗਰੋਂ ਆਸਟਰੇਲੀਆ ਟੀਮ ਨੂੰ ਇਕ ਹੋਰ ਝਟਕਾ, ਲੱਗਾ ਭਾਰੀ ਜੁਰਮਾਨਾ

Tuesday, Dec 29, 2020 - 05:22 PM (IST)

ਹਾਰ ਮਗਰੋਂ ਆਸਟਰੇਲੀਆ ਟੀਮ ਨੂੰ ਇਕ ਹੋਰ ਝਟਕਾ, ਲੱਗਾ ਭਾਰੀ ਜੁਰਮਾਨਾ

ਮੈਲਬੌਰਨ (ਭਾਸ਼ਾ) : ਆਸਟਰੇਲੀਆਈ ਕ੍ਰਿਕਟ ਟੀਮ ਉੱਤੇ ਭਾਰਤ ਖ਼ਿਲਾਫ਼ ਮੰਗਲਵਾਰ ਨੂੰ ਇੱਥੇ ਸੰਪੰਨ ਦੂਜੇ ਟੈਸਟ ਵਿੱਚ ਹੌਲੀ ਓਵਰ ਗਤੀ ਲਈ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਅਤੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ  (ਆਈ.ਸੀ.ਸੀ.) ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਵਿੱਚ 4 ਅੰਕ ਕੱਟੇ ਗਏ। ਆਈ.ਸੀ.ਸੀ. ਮੈਚ ਰੈਫਰੀ ਡੈਵਿਡ ਬੂਨ ਨੇ ਦੇਖਿਆ ਕਿ ਆਸਟਰੇਲੀਆਈ ਟੀਮ ਨੇ ਨਿਰਧਾਰਤ ਸਮੇਂ ਵਿੱਚ 2 ਓਵਰ ਘੱਟ ਸੁੱਟੇ ਹਨ, ਜਿਸ ਦੇ ਬਾਅਦ ਟਿਮ ਪੇਨ ਦੀ ਟੀਮ ਨੂੰ ਇਹ ਸਜ਼ਾ ਸੁਣਾਈ ਗਈ। ਭਾਰਤ ਨੇ ਦੂਜਾ ਟੈਸਟ 8 ਵਿਕਟਾਂ ਨਾਲ ਜਿੱਤਿਆ।

ਇਹ ਵੀ ਪੜ੍ਹੋ : ਰਹਾਣੇ ਨੇ ਦੂਜਾ ਟੈਸਟ ਜਿੱਤ ਕੇ ਹਾਸਲ ਕੀਤੀ ਵੱਡੀ ਉਪਲਬੱਧੀ, ਧੋਨੀ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

ਆਈ.ਸੀ.ਸੀ. ਨੇ ਬਿਆਨ ਵਿੱਚ ਕਿਹਾ, ‘ਖਿਡਾਰੀਆਂ ਅਤੇ ਖਿਡਾਰੀਆਂ ਦੇ ਸਾਥੀ ਸਟਾਫ  ਨਾਲ ਜੁੜੀ ਆਈ.ਸੀ.ਸੀ. ਚੋਣ ਜ਼ਾਬਤੇ ਦੇ ਨਿਯਮ 2.22 ਅਨੁਸਾਰ, ਜੋ ਘੱਟ ਤੋਂ ਘੱਟ ਓਵਰ ਰਫ਼ਤਾਰ ਦੇ ਦੋਸ਼ ਨਾਲ ਜੁੜਿਆ ਹੈ, ਖਿਡਾਰੀਆਂ ਉੱਤੇ ਆਪਣੀ ਟੀਮ ਦੇ ਨਿਰਧਾਰਤ ਸਮੇਂ ਵਿੱਚ ਹਰ ਇੱਕ ਓਵਰ ਘੱਟ ਸੁੱਟਣ ਲਈ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।’

ਇਹ ਵੀ ਪੜ੍ਹੋ : ਭਾਰਤੀ ਦੀ ਜਿੱਤ ’ਤੇ ਕੋਹਲੀ ਹੋਏ ਟਰੋਲ, ਪ੍ਰਸ਼ੰਸਕਾਂ ਨੇ ਕਿਹਾ- ਟੀਮ ਰਹਾਣੇ ਵੇਖ ਲੈਣਗੇ, ਤੁਸੀਂ ਛੁੱਟੀਆਂ ਵਧਾ ਲਓ

ਬਿਆਨ ਅਨੁਸਾਰ, ‘ਇਸ ਦੇ ਇਲਾਵਾ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖੇਡਣ ਦੇ ਹਾਲਾਤ ਦੇ ਨਿਯਮ 16.11.2 ਅਨੁਸਾਰ ਟੀਮ ਉੱਤੇ ਹਰ ਇੱਕ ਘੱਟ ਓਵਰ ਸੁੱਟਣ ਲਈ 2 ਅੰਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਨਤੀਜੇ ਵਜੋਂ ਆਸਟਰੇਲੀਆ ਦੇ ਕੁੱਲ ਅੰਕਾਂ ਵਿਚੋਂ 4 ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਕੱਟ ਦਿੱਤੇ ਗਏ।’ ਆਈ.ਸੀ.ਸੀ. ਨੇ ਕਿਹਾ, ‘ਪੇਨ ਨੇ ਦੋਸ਼ ਸਵੀਕਾਰ ਕਰ ਲਿਆ ਅਤੇ ਪ੍ਰਸਤਾਵਿਤ ਸਜ਼ਾ ਵੀ ਸਵੀਕਾਰ ਕਰ ਲਈ ਇਸ ਲਈ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।’

ਇਹ ਵੀ ਪੜ੍ਹੋ : ਭਾਰਤ ਲਈ ਸਭ ਤੋਂ ਖ਼ੁਸ਼ਕਿਸਮਤ ਰਿਹਾ ਮੈਲਬੌਰਨ ਦਾ ਕ੍ਰਿਕਟ ਮੈਦਾਨ, 4 ਮੈਚ ਜਿੱਤ ਸਿਰਜਿਆ ਇਤਿਹਾਸ

ਇਹ ਇਲਜ਼ਾਮ ਮੈਦਾਨੀ ਅੰਪਾਇਰਾਂ ਬਰੂਸ ਆਕਸੇਨਫੋਰਡ ਅਤੇ ਪਾਲ ਰੀਫੇਲ, ਤੀਸਰੇ ਅੰਪਾਇਰ ਪਾਲ ਵਿਲਸਨ ਅਤੇ ਚੌਥੇ ਅੰਪਾਇਰ ਗੇਰਾਰਡ ਏਬੂਡ ਨੇ ਲਗਾਏ ਸਨ। ਆਸਟਰੇਲੀਆ (0.766) ਜਿੱਤੇ ਹੋਏ ਫ਼ੀਸਦੀ ਅੰਕਾਂ ਦੇ ਆਧਾਰ ਉੱਤੇ ਅਜੇ ਸਿਖ਼ਰ ਉੱਤੇ ਚੱਲ ਰਿਹਾ ਹੈ, ਜਦੋਂਕਿ ਉਸ ਦੇ ਬਾਅਦ (0.722) ਅਤੇ ਨਿਊਜ਼ੀਲੈਂਡ (0.625) ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ : ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ’ਤੇ ਭਾਵੁਕ ਹੋਏ ਵਿਰਾਟ ਕੋਹਲੀ, ਆਖੀ ਇਹ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News