ਅਭਿਆਸ ਮੈਚ ਵਿਚ ਆਸਟਰੇਲੀਆਈ ਬੱਲੇਬਾਜ਼ ਵਾਰਨਰ ਨੇ ਲਗਾਇਆ ਅਰਧ ਸੈਂਕੜਾ

Thursday, Jul 25, 2019 - 02:09 PM (IST)

ਅਭਿਆਸ ਮੈਚ ਵਿਚ ਆਸਟਰੇਲੀਆਈ ਬੱਲੇਬਾਜ਼ ਵਾਰਨਰ ਨੇ ਲਗਾਇਆ ਅਰਧ ਸੈਂਕੜਾ

ਲੰਡਨ : ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆਈ ਖਿਡਾਰੀਆਂ ਵਿਚਾਲੇ ਆਪਸ 'ਚ ਖੇਡੇ ਗਏ ਅਭਿਆਸ ਮੈਚ ਵਿਚ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਲਗਾਇਆ ਹੈ। 1 ਅਗਸਤ ਤੋਂ ਸ਼ੁਰੂ ਹੋ ਰਹੀ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਇਹ ਆਸਟਰੇਲੀਆ ਦਾ ਇਕਲੌਤਾ ਅਭਿਆਸ ਮੈਚ ਹੈ। ਗੇਂਦ ਨਾਲ ਛੇੜਛਾੜ ਮਾਮਲੇ ਵਿਚ ਇਕ ਸਾਲ ਦਾ ਬੈਨ ਝੱਲ ਕੇ ਪਰਤੇ ਵਾਰਨਰ ਦਾ 16 ਮਹੀਨੇ ਵਿਚ ਇਹ ਪਹਿਲਾ 4 ਦਿਨਾ ਮੈਚ ਹੈ। ਉਸਨੇ 94 ਗੇਂਦੰ ਵਿਚ 58 ਦੌੜਾਂ ਦੀ ਪਾਰੀ ਖੇਡੀ। ਬ੍ਰੈਡ ਹੈਡਿਨ ਅਤੇ ਗ੍ਰੀਮ ਹਿਕ ਇਲੈਵਨ ਵਿਚਾਲੇ ਖੇਡੇ ਗਏ ਮੈਚ ਵਿਚ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਹਿਕ ਦੀ ਟੀਮ ਨੇ 120 ਦੌੜਾਂ 'ਤੇ ਆਊਟ ਹੋਣ ਬਾਅਦ ਪਹਿਲੀ ਪਾਰੀ ਵਿਚ 15 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਮਿਸ਼ੇਲ ਮਾਰਸ਼ ਦੇ 5 ਵਿਕਟਾਂ ਦੀ ਬਦੌਲਤ ਹੈਡਿਨ ਦੀ ਟੀਮ 170 ਦੌੜਾਂ 'ਤੇ ਆਊਟ ਹੋ ਗਈ ਜਿਸ ਨਾਲ ਹਿਕ ਇਲੈਵਨ ਨੂੰ ਜਿੱੱਤ ਲਈ 156 ਦੌੜਾਂ ਦੀ ਜ਼ਰੂਰਤ ਸੀ। ਦੂਜੇ ਦਿਨ ਦੀ ਖੇਡ ਖਤਮ ਹੋਣ 'ਤੇ ਹਿਕ ਇਲੈਵਨ ਨੇ 2 ਵਿਕਟਾਂ 'ਤੇ 35 ਦੌੜਾਂ ਬਣਾ ਲਈਆਂ ਸੀ।


Related News