ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ ''ਚ ਹਰਾਇਆ, ਹੇਜ਼ਲਵੁਡ ਬਣੇ ਮੈਨ ਆਫ ਦਿ ਮੈਚ
Sunday, Feb 13, 2022 - 08:19 PM (IST)
ਨਵੀਂ ਦਿੱਲੀ- ਸਿਡਨੀ ਕ੍ਰਿਕਟ ਗਰਾਊਂਡ 'ਤੇ ਆਸਟਰੇਲੀਆਈ ਟੀਮ ਨੇ ਸ਼੍ਰੀਲੰਕਾ ਦੇ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ ਨੂੰ ਸੁਪਰ ਓਵਰ ਵਿਚ ਜਾ ਕੇ ਜਿੱਤ ਲਿਆ ਹੈ। ਆਸਟਰੇਲੀਆ ਵਲੋਂ ਬਣਾਏ ਗਏ 164 ਦੌੜਾਂ ਦੇ ਜਵਾਬ ਵਿਚ ਸ਼੍ਰੀਲੰਕਾਈ ਬੱਲੇਬਾਜ਼ ਨੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਸਕੋਰ ਬਰਾਬਰ ਕੀਤਾ ਸੀ। ਇਸ ਤੋਂ ਬਾਅਦ ਸੁਪਰ ਓਵਰ ਹੋਇਆ, ਜਿਸ ਵਿਚ ਆਸਟਰੇਲੀਆ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਦੇ ਸਾਹਮਣੇ ਸ਼੍ਰੀਲੰਕਾਈ ਟੀਮ ਸਿਰਫ ਪੰਜ ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਟੀਮ ਨੇ 2 ਚੌਕੇ ਲਗਾ ਕੇ ਇਹ ਮੈਚ ਜਿੱਤ ਲਿਆ। ਹੇਜ਼ਲਵੁਡ ਮੈਨ ਆਫ ਦਿ ਮੈਚ ਬਣੇ।
ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਆਸਟਰੇਲੀਆ ਨੇ ਬੱਲੇਬਾਜ਼ੀ ਕੀਤੀ ਸੀ। ਓਪਨਰ ਬੇਨ ਮੈਕਡੋਰਮੋਟ ਅਤੇ ਕਪਤਾਨ ਫਿੰਚ ਨੇ ਪਹਿਲੇ ਵਿਕਟ ਦੇ ਲਈ 33 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਕਡੋਰਮੋਟ 18 ਤਾਂ ਫਿੰਚ 25 ਦੌੜਾਂ ਬਣਾ ਕੇ ਆਊਟ ਹੋਏ। ਜੋਸ਼ ਇੰਗਲਿਸ਼ ਨੇ ਇਸ ਦੌਰਾਨ 32 ਗੇਂਦਾਂ ਵਿਚ 48 ਦੌੜਾਂ ਬਣਾ ਕੇ ਆਸਟਰੇਲੀਆਈ ਟੀਮ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ। ਮੈਕਸਵੈੱਲ ਨੇ 15, ਸਮਿੱਥ ਨੇ 14, ਸਟੋਇੰਸ ਨੇ 19, ਵੇਡ ਦੀਆਂ 13 ਦੌੜਾਂ ਦੀ ਬਦੌਲਤ ਆਸਟਰੇਲੀਆ 164 ਦੌੜਾਂ ਤੱਕ ਪਹੁੰਚਿਆ। ਜਵਾਬ 'ਚ ਖੇਡਣ ਉਤਪੀ ਸ਼੍ਰੀਲੰਕਾਈ ਟੀਮ ਦੀ ਸ਼ੁਰੂਆਤ ਖਰਾਬ ਰਹੀ । ਸਿਰਫ 25 ਦੌੜਾਂ 'ਤੇ ਹੀ ਸ਼੍ਰੀਲੰਕਾ ਦੇ ਦਾਨੁਸ਼ਕਾ, ਫਰਨਾਂਡੋ ਅਤੇ ਅਸਲਾਂਕਾ ਦੇ ਵਿਕਟ ਡਿੱਗੇ। ਇਸ ਦੌਰਾਨ ਨਿਸਾਂਕਾ ਨੇ ਇਕ ਪਾਸਾ ਸੰਭਾਲ ਰੱਖਿਆ ਸੀ ਤੇ ਚੰਡੀਮਲ ਅਤੇ ਕਪਤਾਨ ਸ਼ਨਾਕਾ ਦੇ ਨਾਲ ਸਾਂਝੇਦਾਰੀਆਂ ਕੀਤੀਆਂ। ਆਖਰੀ ਦੇ ਓਵਰਾਂ ਵਿਚ ਚਮੀਰਾ ਨੇ ਚੌਕਾ ਲਗਾ ਕੇ ਸਕੋਰ ਬਰਾਬਰ ਕੀਤਾ ਪਰ ਸ਼੍ਰੀਲੰਕਾਈ ਟੀਮ ਸੁਪਰ ਓਵਰ ਵਿਚ ਜਿੱਤ ਨਹੀਂ ਸਕੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।