ਆਸਟਰੇਲੀਆ ਨੇ ਸ਼੍ਰੀਲੰਕਾ ਕੋਲੋਂ ਜਿੱਤੀ ਟੀ-20 ਸੀਰੀਜ਼

10/30/2019 8:37:01 PM

ਬ੍ਰਿਸਬੇਨ— ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਧਮਾਕੇਦਾਰ ਓਪਨਰ ਡੇਵਿਡ ਵਾਰਨਰ ਦੀਆਂ ਅਜੇਤੂ 60 ਦੌੜਾਂ ਦੀ ਬਦੌਲਤ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਦੂਸਰੇ ਟੀ-20 ਮੁਕਾਬਲੇ ਵਿਚ 9 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 19 ਓਵਰਾਂ 'ਚ 117 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 13 ਓਵਰਾਂ 'ਚ 1 ਵਿਕਟ 'ਤੇ 118 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਪਹਿਲੇ ਮੈਚ ਵਿਚ ਅਜੇਤੂ ਸੈਂਕੜਾ ਠੋਕਣ ਵਾਲੇ ਵਾਰਨਰ ਨੇ ਇਸ ਮੈਚ 'ਚ ਅਜੇਤੂ ਅਰਧ-ਸੈਂਕੜਾ ਬਣਾਇਆ। ਵਾਰਨਰ ਨੇ ਸਿਰਫ 41 ਗੇਂਦਾਂ 'ਤੇ 9 ਚੌਕਿਆਂ ਦੀ ਮਦਦ ਨਾਲ ਅਜੇਤੂ 60 ਦੌੜਾਂ ਬਣਾਈਆਂ ਅਤੇ ਲਗਾਤਾਰ ਦੂਸਰੇ ਮੈਚ ਵਿਚ 'ਪਲੇਅਰ ਆਫ ਦਿ ਮੈਚ' ਬਣਿਆ।

PunjabKesari


Gurdeep Singh

Content Editor

Related News