ਹੀਲੀ ਤੇ ਮੂਨੀ ਨੇ ਦੁਆਈ ਆਸਟਰੇਲੀਆ ਨੂੰ ਵੱਡੀ ਜਿੱਤ

Thursday, Feb 27, 2020 - 07:50 PM (IST)

ਹੀਲੀ ਤੇ ਮੂਨੀ ਨੇ ਦੁਆਈ ਆਸਟਰੇਲੀਆ ਨੂੰ ਵੱਡੀ ਜਿੱਤ

ਕੈਨਬਰਾ— ਏਲਿਸਾ ਹੀਲੀ ਅਤੇ ਬੇਥ ਮੂਨੀ ਵਿਚਾਲੇ ਪਹਿਲੀ ਵਿਕਟ ਲਈ ਰਿਕਾਰਡ ਸਾਂਝੇਦਾਰੀ ਦੀ ਮਦਦ ਨਾਲ ਆਸਟਰੇਲੀਆ ਨੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਮੈਚ ਵਿਚ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਵਿਕਟਕੀਪਰ ਬੱਲੇਬਾਜ਼ ਹੀਲੀ ਨੇ 53 ਗੇਂਦਾਂ 'ਤੇ 83 ਦੌੜਾਂ ਅਤੇ ਮੂਨੀ ਨੇ 58 ਗੇਂਦਾਂ 'ਤੇ ਅਜੇਤੂ 81 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੇ ਇਲਾਵਾ ਏਸ਼ਲੀਗ ਗਾਰਡਨਰ ਨੇ 9 ਗੇਂਦਾਂ 'ਤੇ ਅਜੇਤੂ 22 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਇਸ ਵਿਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 1 ਵਿਕਟ 'ਤੇ 189 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਬੰਗਲਾਦੇਸ਼ ਦੀ ਟੀਮ ਇਸ ਦੇ ਜਵਾਬ ਵਿਚ 9 ਵਿਕਟਾਂ 'ਤੇ 103 ਦੌੜਾਂ ਹੀ ਬਣਾ ਸਕੀ। ਉਸ ਦੇ 4 ਬੱਲੇਬਾਜ਼ ਦੋਹਰੇ ਅੰਕ 'ਚ ਪੁੱਜੇ, ਜਿਨ੍ਹਾਂ ਵਿਚ ਫਰਗਾਨਾ ਹੱਕ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਆਸਟਰੇਲੀਆ ਵਲੋਂ ਮੇਗਾਨ ਸ਼ਟ ਨੇ 21 ਦੌੜਾਂ 'ਤੇ ਚਾਰ ਤੇ ਜੇਸ ਜੋਨਾਸਨ ਨੇ 17 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਦੀ ਤਿੰਨ ਮੈਚਾਂ 'ਚ ਇਹ ਦੂਜੀ ਜਿੱਤ ਹੈ, ਜਿਸ ਨਾਲ ਉਸਦੇ ਚਾਰ ਅੰਕ ਹੋ ਗਏ ਹਨ ਤੇ ਅੰਕ ਸੂਚੀ 'ਚ ਭਾਰਤ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।

PunjabKesari


author

Gurdeep Singh

Content Editor

Related News