ਆਸਟਰੇਲੀਆ ਜੂਨ 'ਚ ਸਾਰੇ ਸਵਰੂਪਾਂ ਦੇ ਲਈ ਕਰੇਗਾ ਸ਼੍ਰੀਲੰਕਾ ਦਾ ਦੌਰਾ

Friday, Mar 25, 2022 - 08:59 PM (IST)

ਕੋਲੰਬੋ- ਆਸਟਰੇਲੀਆ ਪੁਰਸ਼ ਕ੍ਰਿਕਟ ਟੀਮ ਜੂਨ ਵਿਚ ਸਾਰੇ ਸਵਰੂਪਾਂ (ਟੈਸਟ, ਵਨ ਡੇ, ਟੀ-20) ਦੇ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ। ਸ਼੍ਰੀਲੰਕਾ ਕ੍ਰਿਕਟ ਨੇ ਸ਼ੁੱਕਰਵਾਰ ਨੂੰ ਦੌਰੇ ਦੀ ਪੁਸ਼ਟੀ ਕੀਤੀ। ਦੋਵੇਂ ਟੀਮਾਂ ਇਸ ਦੌਰੇ ਵਿਚ ਪੰਜ ਵਨ ਡੇ, ਤਿੰਨ ਟੀ-20 ਅਤੇ 2 ਟੈਸਟ ਮੈਚ ਖੇਡੇਗੀ। ਕੋਲੰਬੋ, ਕੈਂਡੀ ਅਤੇ ਗਾਲੇ ਮੈਚਾਂ ਦੀ ਮੇਜ਼ਬਾਨੀ ਕਰਨਗੇ। ਆਸਟਰੇਲੀਆਈ ਟੀਮ ਲੱਗਭਗ ਪੰਜ ਸਾਲ ਬਾਅਦ ਸ਼੍ਰੀਲੰਕਾ ਦਾ ਦੌਰਾ ਕਰੇਗੀ। ਦੌਰਾ ਸੱਤ ਜੂਨ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ 2 ਟੀ-20 ਅੰਤਰਰਾਸ਼ਟਰੀ ਮੈਚਾਂ ਦੇ ਨਾਲ ਸ਼ੁਰੂ ਹੋਵੇਗਾ।

PunjabKesari

ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਇਸ ਤੋਂ ਬਾਅਦ ਟੀਮਾਂ ਤੀਜੇ ਟੀ-20 ਅਤੇ ਪਹਿਲੇ 2 ਵਨ ਡੇ ਮੈਚਾਂ ਦੇ ਲਈ ਕੈਂਡੀ ਜਾਣਗੀਆਂ, ਜਦਕਿ ਬਾਕੀ ਤਿੰਨ ਵਨ ਡੇ ਮੈਚਾਂ ਦੇ ਲਈ ਟੀਮਾਂ ਫਿਰ ਤੋਂ ਕੋਲੰਬੋ ਪਹੁੰਚਣਗੀਆਂ ਤੇ ਫਿਰ 29 ਜੂਨ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ ਗਾਲੇ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਦੋ ਆਸਟਰੇਲੀਆ ਨੇ ਸ਼੍ਰੀਲੰਕਾ ਦਾ ਦੌਰਾ ਕੀਤਾ ਸੀ ਤਾਂ ਉਸ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ ਸੀ। ਸ਼੍ਰੀਲੰਕਾ ਕ੍ਰਿਕਟ ਦੇ ਸੀ. ਈ. ਓ. ਏਸ਼ਲੇ ਡੀ ਸਿਲਵਾ ਨੇ ਇਸ ਵਾਰੇ ਵਿਚ ਕਿਹਾ ਕਿ ਅਸੀਂ ਕੁਝ ਰੋਮਾਂਚਕ ਕ੍ਰਿਕਟ ਦੀ ਉਡੀਕ ਕਰ ਰਹੇ ਹਾਂ, ਖਾਸ ਤੌਰ 'ਤੇ ਇਹ ਦੇਖਦੇ ਹੋਏ ਕਿ ਆਸਟਰੇਲੀਆ ਪੰਜ ਸਾਲ ਬਾਅਦ ਸ਼੍ਰੀਲੰਕਾ ਦਾ ਦੌਰਾ ਕਰ ਰਿਹਾ ਹੈ।

PunjabKesari

ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼
ਟੀ-20 ਸੀਰੀਜ਼ ਟੀ-20 ਵਿਸ਼ਵ ਕੱਪ ਦੇ ਲਈ ਸਾਡੀ ਤਿਆਰੀਆਂ ਵਿਚ ਮਦਦ ਕਰੇਗੀ, ਜਦਕਿ ਟੈਸਟ ਅਤੇ ਵਨ ਡੇ ਸੀਰੀਜ਼ ਵੀ ਸਾਡੇ ਲਈ ਮਹੱਤਵਪੂਰਨ ਮੁਕਾਬਲੇ ਹਨ, ਕਿਉਂਕਿ ਸਾਡਾ ਟੀਚਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਵਿਚ ਅੱਗੇ ਵਧਣਾ ਹੈ ਅਤੇ 2023 ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਦੇ ਲਈ ਵੀ ਕਮਰ ਕਸਣੀ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News