WTC ਫਾਈਨਲ ਤੋਂ ਪਹਿਲਾਂ ਰਿਕੀ ਪੋਂਟਿੰਗ ਨੇ ਆਸਟ੍ਰੇਲੀਆ ਨੂੰ ਦਿੱਤੀ ਸਲਾਹ, ਇਨ੍ਹਾਂ 2 ਖਿਡਾਰੀਆਂ ਤੋਂ ਰਹੋ ਸੁਚੇਤ
Thursday, Jun 01, 2023 - 03:08 PM (IST)

ਲੰਡਨ (ਭਾਸ਼ਾ)- ਸਾਬਕਾ ਕਪਤਾਨ ਅਤੇ ਦਿੱਗਜ ਕ੍ਰਿਕਟਰ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਜੇਕਰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਭਾਰਤ ਨਾਲ ਨਜਿੱਠਣਾ ਹੈ ਤਾਂ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਨੂੰ ਜਲਦੀ ਆਊਟ ਕਰਨਾ ਹੋਵੇਗਾ। ਭਾਰਤ ਦੇ ਟੈਸਟ ਬੱਲੇਬਾਜ਼ ਪੁਜਾਰਾ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ਵਿੱਚ ਸਸੇਕਸ ਵੱਲੋਂ ਲੰਬੇ ਸਮੇਂ ਤੱਕ ਖੇਡਣ ਕਾਰਨ ਟੀਮ ਦੇ ਸਾਥੀਆਂ ਨੂੰ ਕੀਮਤੀ ਸੁਝਾਅ ਦੇ ਸਕਦੇ ਹਨ, ਜਦਕਿ ਕੋਹਲੀ ਨੇ ਹਾਲ ਹੀ ਵਿੱਚ ਸਮਾਪਤ ਹੋਈ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ 2 ਸੈਂਕੜੇ ਅਤੇ 6 ਅਰਧ ਸੈਂਕੜੇ ਜੜ ਕੇ ਸ਼ਾਨਦਾਰ ਪ੍ਰਦਰਸ਼ਨ ਵਿਚ ਹੈ।
ਪੋਂਟਿੰਗ ਨੇ 'ਦਿ ਆਈਸੀਸੀ ਰਿਵਿਊ' 'ਚ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆਈ ਟੀਮ ਵਿਰਾਟ ਦੇ ਬਾਰੇ 'ਚ ਗੱਲ ਕਰੇਗੀ ਅਤੇ ਉਹ ਪੁਜਾਰਾ ਦੇ ਬਾਰੇ 'ਚ ਗੱਲ ਕਰਨਗੇ।'' ਪੁਜਾਰਾ ਨੂੰ ਆਸਟ੍ਰੇਲੀਆਈ ਗੇਂਦਬਾਜ਼ਾਂ ਦੀਆਂ ਚੁਣੌਤੀਆਂ ਦਾ ਆਨੰਦ ਲੈਣ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਕਿਸੇ ਵੀ ਹੋਰ ਟੀਮ ਦੀ ਤੁਲਨਾ ਵਿਚ ਉਨ੍ਹਾਂ ਖਿਲਾਫ ਜ਼ਿਆਦਾ ਟੈਸਟ ਦੌੜਾਂ ਅਤੇ ਸੈਂਕੜੇ ਬਣਾਏ ਹਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਆਪਣੀ ਦੂਜੀ ਕੋਸ਼ਿਸ਼ ਵਿੱਚ ਡਬਲਯੂ.ਟੀ.ਸੀ. ਟਰਾਫੀ ਜਿੱਤਣ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਲਈ ਮਹੱਤਵਪੂਰਨ ਹੋਵੇਗਾ।
ਪੋਂਟਿੰਗ ਨੇ ਕਿਹਾ, ''ਪੁਜਾਰਾ ਨੇ ਪਿਛਲੇ ਸਮੇਂ 'ਚ ਆਸਟ੍ਰੇਲੀਆ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਅਤੇ ਇਹ ਵਿਕਟ ਸੰਭਾਵਤ ਤੌਰ 'ਤੇ ਆਸਟ੍ਰੇਲੀਆਈ ਪਿੱਚ ਵਰਗੀ ਹੋਵੇਗੀ। ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਉਸ ਨੂੰ ਜਲਦੀ ਆਊਟ ਕਰਨਾ ਹੋਵੇਗਾ।'' ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਪੁਜਾਰਾ ਨੇ ਆਸਟਰੇਲੀਆ ਖਿਲਾਫ 24 ਟੈਸਟ ਮੈਚਾਂ 'ਚ ਪੰਜ ਸੈਂਕੜਿਆਂ ਦੀ ਮਦਦ ਨਾਲ 2,033 ਦੌੜਾਂ ਬਣਾਈਆਂ ਹਨ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਉਮੀਦ ਹੋਵੇਗੀ ਕਿ ਉਹ ਡਬਲਯੂ.ਟੀ.ਸੀ. ਫਾਈਨਲ ਵਿਚ ਟੀਮ ਲਈ ਕੁਝ ਹੋਰ ਮਹੱਤਵਪੂਰਨ ਯੋਗਦਾਨ ਦੇਣਗੇ।
ਇਹ ਵੀ ਪੜ੍ਹੋ: ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪਿਓ ਨੇ ਧੀ 'ਤੇ ਚਾਕੂ ਨਾਲ ਕੀਤੇ 25 ਵਾਰ, ਦਿੱਤੀ ਬੇਰਹਿਮ ਮੌਤ
ਆਈ.ਪੀ.ਐੱਲ. ਵਿੱਚ ਆਪਣੀ ਸ਼ਾਨਦਾਰ ਫਾਰਮ ਤੋਂ ਇਲਾਵਾ ਕੋਹਲੀ ਨੇ ਮਾਰਚ ਵਿੱਚ ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਵਿਰੁੱਧ ਚੌਥੇ ਟੈਸਟ ਵਿੱਚ 186 ਦੌੜਾਂ ਬਣਾਈਆਂ ਸਨ ਅਤੇ ਉਹ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਵਿਰੁੱਧ ਖੇਡਣ ਲਈ ਉਤਸੁਕ ਹੋਣਗੇ। ਪੋਂਟਿੰਗ ਨੇ ਕਿਹਾ, “ਉਹ ਇਹ ਵੀ ਜਾਣਦੇ ਹਨ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਵਿਰਾਟ ਸ਼ਾਇਦ ਟੀ-20 ਕ੍ਰਿਕਟ ਵਿੱਚ ਆਪਣੀ ਬਿਹਤਰੀਨ ਫਾਰਮ ਵਿੱਚ ਵਾਪਸ ਆ ਗਿਆ ਹੈ। ਉਸ ਨੇ ਮੈਨੂੰ ਦੱਸਿਆ ਕਿ ਉਹ ਮਹਿਸੂਸ ਕਰ ਰਿਹਾ ਹੈ ਕਿ ਉਹ ਲਗਭਗ ਆਪਣੀ ਬਿਹਤਰੀਨ ਫਾਰਮ 'ਚ ਵਾਪਸ ਆ ਗਿਆ ਹੈ ਅਤੇ ਇਹ ਇਕਮਾਤਰ ਮੈਚ ਤੋਂ ਪਹਿਲਾਂ ਇਹ ਆਸਟ੍ਰੇਲੀਆ ਲਈ ਚੇਤਾਵਨੀ ਹੈ।'
ਇਹ ਵੀ ਪੜ੍ਹੋ: ਜੇਕਰ 2024 ਦੀਆਂ ਚੋਣਾਂ ਜਿੱਤਦੇ ਨੇ ਟਰੰਪ ਤਾਂ ਚੁੱਕਣਗੇ ਇਹ ਵੱਡਾ ਕਦਮ, ਪ੍ਰਵਾਸੀਆਂ ਨੂੰ ਲੱਗੇਗਾ ਝਟਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।