ਪਾਕਿਸਤਾਨ ਨਾਲ ਤਿੰਨ ਟੈਸਟ ਮੈਚ ਖੇਡੇਗਾ ਆਸਟਰੇਲੀਆ, ਸ਼ਡਿਊਲ ਆਇਆ ਸਾਹਮਣੇ

Sunday, May 14, 2023 - 08:13 PM (IST)

ਪਾਕਿਸਤਾਨ ਨਾਲ ਤਿੰਨ ਟੈਸਟ ਮੈਚ ਖੇਡੇਗਾ ਆਸਟਰੇਲੀਆ, ਸ਼ਡਿਊਲ ਆਇਆ ਸਾਹਮਣੇ

ਸਿਡਨੀ— ਆਸਟ੍ਰੇਲੀਆ ਦਸੰਬਰ ਅਤੇ ਜਨਵਰੀ 'ਚ ਆਪਣੇ ਗਰਮੀ ਦੇ ਮੌਸਮ 'ਚ ਪਾਕਿਸਤਾਨ ਖਿਲਾਫ ਤਿੰਨ ਅਤੇ ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚ ਖੇਡੇਗਾ। ਪਾਕਿਸਤਾਨ ਖਿਲਾਫ ਸੀਰੀਜ਼ ਦਾ ਪਹਿਲਾ ਟੈਸਟ ਮੈਚ 14 ਤੋਂ 18 ਦਸੰਬਰ ਤੱਕ ਪਰਥ 'ਚ ਖੇਡਿਆ ਜਾਵੇਗਾ ਜਦਕਿ ਰਵਾਇਤੀ ਬਾਕਸਿੰਗ ਡੇ ਟੈਸਟ ਮੈਚ 26 ਤੋਂ 30 ਦਸੰਬਰ ਤੱਕ ਮੈਲਬੋਰਨ 'ਚ ਖੇਡਿਆ ਜਾਵੇਗਾ।

ਤੀਜਾ ਅਤੇ ਆਖਰੀ ਟੈਸਟ 3 ਤੋਂ 7 ਜਨਵਰੀ ਤੱਕ ਸਿਡਨੀ 'ਚ ਖੇਡੇ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਐਡੀਲੇਡ ਨੇ ਵੀ ਮੈਚ ਦੀ ਮੇਜ਼ਬਾਨੀ 'ਚ ਦਿਲਚਸਪੀ ਦਿਖਾਈ ਹੈ। ਇਹ ਫਿਰ ਦੋ ਟੈਸਟ ਮੈਚਾਂ ਲਈ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰੇਗਾ। ਆਸਟ੍ਰੇਲੀਆ ਵੈਸਟਇੰਡੀਜ਼ ਖਿਲਾਫ ਤਿੰਨ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇਗਾ।


author

Tarsem Singh

Content Editor

Related News