ਐਡੀਲੇਡ ਟੈਸਟ ਲਈ ਟੀਮ ਦੀ ਚੋਣ ਬਾਰੇ ਕੋਚ ਤੇ ਮੁੱਖ ਚੋਣਕਾਰ ਮੈਕਡੋਨਾਲਡ ਨੇ ਦਿੱਤਾ ਇਹ ਵੱਡਾ ਬਿਆਨ

Wednesday, Nov 27, 2024 - 01:50 PM (IST)

ਐਡੀਲੇਡ ਟੈਸਟ ਲਈ ਟੀਮ ਦੀ ਚੋਣ ਬਾਰੇ ਕੋਚ ਤੇ ਮੁੱਖ ਚੋਣਕਾਰ ਮੈਕਡੋਨਾਲਡ ਨੇ ਦਿੱਤਾ ਇਹ ਵੱਡਾ ਬਿਆਨ

ਪਰਥ– ਆਸਟ੍ਰੇਲੀਆ ਦੇ ਕੋਚ ਤੇ ਚੋਣਕਾਰ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ ਹੈ ਕਿ ਪਹਿਲੇ ਟੈਸਟ ਵਿਚ ਭਾਰਤ ਹੱਥੋਂ 295 ਦੌੜਾਂ ਨਾਲ ਹਾਰ ਜਾਣ ਵਾਲੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ, ਹਾਲਾਂਕਿ ਆਲਰਾਊਂਡਰ ਮਿਸ਼ੇਲ ਸਟਾਰਕ ਦੀ ਫਿਟਨੈੱਸ ਨੂੰ ਲੈ ਕੇ ਚਿੰਤਾਵਾਂ ਹਨ।

ਮੈਕਡੋਨਾਲਡ ਨੇ ਦੱਸਿਆ ਕਿ ਉਸਦੀ ਟੀਮ 6 ਦਸੰਬਰ ਤੋਂ ਸ਼ੁਰੂ ਹੋ ਰਹੇ ਦਿਨ-ਰਾਤ ਦੇ ਟੈਸਟ ਲਈ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਤੋਂ ਪਹਿਲਾਂ ਹੀ ਐਡੀਲੇਡ ਪਹੁੰਚੇਗੀ ਤਾਂ ਕਿ ਵਾਧੂ ਅਭਿਆਸ ਕਰ ਸਕੇ। ਉਸ ਨੇ ਕਿਹਾ, ‘‘ਪਰਥ ਟੈਸਟ ਲਈ ਜਿਹੜੇ ਲੋਕ ਚੇਜ਼ਿੰਗ ਰੂਮ ਵਿਚ ਸਨ, ਉਹ ਹੀ ਐਡੀਲੇਡ ਵਿਚ ਵੀ ਹੋਣਗੇ। ਬਦਲਾਅ ਕਰਨ ’ਤੇ ਹਮੇਸ਼ਾ ਵਿਚਾਰ ਹੁੰਦਾ ਹੈ ਪਰ ਹਾਲਾਤ ਦੇ ਅਨੁਸਾਰ ਟੀਮ ਚੁਣੀ ਜਾਂਦੀ ਹੈ।’’

ਸਤੰਬਰ ਵਿਚ ਇੰਗਲੈਂਡ ਦੇ ਸੀਮਤ ਓਵਰਾਂ ਦੇ ਦੌਰੇ ਤੋਂ ਬਾਅਦ ਤੋਂ ਫਿਟਨੈੱਸ ਸਮੱਸਿਆ ਨਾਲ ਜੂਝ ਰਹੇ ਮਾਰਸ਼ ਨੇ ਪਹਿਲੇ ਟੈਸਟ ਵਿਚ ਸਿਰਫ 17 ਓਵਰ ਕੀਤੇ ਤੇ 3 ਵਿਕਟਾਂ ਲਈਆਂ। ਮੈਕਡੋਨਾਲਡ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਪਹਿਲੇ ਟੈਸਟ ਵਿਚ ਮਾਰਸ਼ ਦਾ ਪ੍ਰਦਰਸ਼ਨ ਸਬਰਯੋਗ ਨਹੀਂ ਸੀ। ਸਾਨੂੰ ਉਸਦੀ ਫਿਟਨੈੱਸ ’ਤੇ ਨਜ਼ਰ ਰੱਖਣੀ ਪਵੇਗੀ।’’

ਪਿਛਲੀਆਂ 10 ਟੈਸਟ ਪਾਰੀਆਂ ਵਿਚ 13.66 ਦੀ ਔਸਤ ਨਾਲ ਹੀ ਦੌੜ ਬਣਾ ਸਕੇ ਮਾਰਨਸ ਲਾਬੂਸ਼ੇਨ ਦਾ ਬਚਾਅ ਕਰਦੇ ਹੋਏ ਉਸ ਨੇ ਕਿਹਾ ਕਿ ਖਿਡਾਰੀਆਂ ਦੇ ਕਰੀਅਰ ਦੇ ਉਤਾਰ-ਚੜਾਅ ’ਤੇ ਲਗਾਤਾਰ ਗੱਲ ਹੁੰਦੀ ਰਹਿੰਦੀ ਹੈ। ਖਰਾਬ ਦੌਰ ਆਉਂਦੇ ਹਨ ਪਰ ਉਹ ਜਲਦੀ ਹੀ ਫਾਰਮ ਵਿਚ ਪਰਤੇਗਾ। ਸਾਨੂੰ ਉਸਦੀ ਸਮਰੱਥਾ ’ਤੇ ਭਰੋਸਾ ਹੈ। ਉਹ ਅਜਿਹਾ ਖਿਡਾਰੀ ਹੈ ਜਿਸਦੀ ਸਾਨੂੰ ਲੋੜ ਹੈ।’’

ਕਰਾਰੀ ਹਾਰ ਦੇ ਬਾਵਜੂਦ ਉਸ ਨੇ ਕਿਹਾ ਕਿ ਟੀਮ ਦਾ ਮਨੋਬਲ ਮਜ਼ਬੂਤ ਹੈ। ਉਸ ਨੇ ਕਿਹਾ,‘‘ਸਾਨੂੰ ਇਸ ਹਾਰ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਸਾਨੂੰ ਕੋਚਾਂ ਨੂੰ ਵੀ। ਇਸ ਹਾਰ ਦੇ ਬਾਵਜੂਦ ਟੀਮ ਦਾ ਮਨੋਬਲ ਉੱਚਾ ਹੈ। ਸਾਡੀ ਰਣਨੀਤੀ ਸਹੀ ਸੀ ਪਰ ਉਸ ’ਤੇ ਅਮਲ ਨਹੀਂ ਹੋ ਸਕਿਆ।’’


author

Tarsem Singh

Content Editor

Related News