AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ

Friday, Dec 10, 2021 - 07:59 PM (IST)

AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ

ਬ੍ਰਿਸਬੇਨ- ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਏਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਮੈਚ ਗਾਬਾ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਇਸ ਦੌਰਾਨ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਤੇ ਇਕ ਕੈਲੰਡਰ ਸਾਲ ਵਿਚ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਰੂਟ ਨੇ ਇਸ ਮਾਮਲੇ ਵਿਚ ਸਾਬਕਾ ਕਪਤਾਨ ਮਾਈਕਲ ਵਾਨ ਨੂੰ ਪਿੱਛੇ ਛੱਡ ਦਿੱਤਾ ਹੈ।


ਇਹ ਖ਼ਬਰ ਪੜ੍ਹੋ-  ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ

PunjabKesari

ਵਾਨ ਨੇ 2002 ਵਿਚ 61.14 ਦੀ ਔਸਤ ਨਾਲ 1481 ਦੌੜਾਂ ਬਣਾਈਆਂ ਸਨ, ਜਿਸ ਵਿਚ 6 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਹਨ। ਇਸ ਦੌਰਾਨ ਰੂਟ ਆਸਟਰੇਲੀਆ ਦੇ ਵਿਰੁੱਧ ਗਾਬਾ ਵਿਚ ਪਹਿਲੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਚਾਹ ਤੋਂ ਬਾਅਦ ਸਪਿਨਰ ਨਾਥਨ ਲਿਓਨ ਦੀ ਗੇਂਦ 'ਤੇ ਸਿੰਗਲ ਹਾਸਲ ਕਰਕੇ ਰਿਕਾਰਡ ਬਣਾਇਆ ਤੇ ਇਕ ਕੈਲੰਡਰ ਸਾਲ ਵਿਚ 1482 ਦੌੜਾਂ ਬਣਾਈਆਂ, ਜੋਕਿ ਇੰਗਲੈਂਡ ਦੇ ਕਿਸੇ ਵੀ ਖਿਡਾਰੀ ਇਕ ਕੈਲੰਡਰ ਸਾਲ 'ਚ ਬਣਾਏ ਗਏ ਸਕੋਰ ਤੋਂ ਜ਼ਿਆਦਾ ਹੈ।

30 ਸਾਲਾ ਦਾ ਇਹ ਖਿਡਾਰੀ ਸ਼ਾਨਦਾਰ ਫਾਰਮ ਵਿਚ ਹੈ। ਉਨ੍ਹਾਂ ਨੇ ਗਾਲੇ ਤੇ ਚੇਨਈ ਵਿਚ 2 ਦੋਹਰੇ ਸੈਂਕੜਿਆਂ ਸਮੇਤ 6 ਸੈਂਕੜੇ ਲਗਾਏ ਹਨ। ਰੂਟ ਨੇ ਸਾਲ ਦੀ ਸ਼ੁਰੂਆਤ ਸ਼੍ਰੀਲੰਕਾ ਦੇ ਵਿਰੁੱਧ 2 ਟੈਸਟ ਮੈਚਾਂ 'ਚ 426 ਦੌੜਾਂ ਦੇ ਨਾਲ ਕੀਤੀ ਸੀ ਤੇ ਇਸ ਤੋਂ ਬਾਅਦ ਭਾਰਤ 4 ਮੈਚਾਂ ਦੀ ਸੀਰੀਜ਼ ਵਿਚ 386 ਦੌੜਾਂ ਬਣਾਈਆਂ। ਘਰ ਵਿਚ ਰੂਟ ਨੇ ਨਿਊਜ਼ੀਲੈਂਡ ਦੇ ਵਿਰੁੱਧ 2 ਮੈਚਾਂ ਵਿਚ 97 ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਭਾਰਤ ਦੇ ਵਿਰੁੱਧ ਚਾਰ ਟੈਸਟ ਮੈਚਾਂ ਵਿਚ 564 ਦੌੜਾਂ ਬਣਾਈਆਂ।
 

PunjabKesari

ਰੂਟ ਦੇ ਨਾਂ ਟੈਸਟ ਇਤਿਹਾਸ ਵਿਚ ਇੰਗਲੈਂਡ ਦੇ ਸਾਰੇ ਬੱਲੇਬਾਜ਼ਾਂ ਵਿਚ ਚੋਟੀ ਪੰਜ 'ਚ ਤਿੰਨ ਕੁੱਲ ਸਾਲਾਨਾ ਸਕੋਰ ਹੈ, ਜਿਨ੍ਹਾਂ ਨੇ ਪਹਿਲੇ 2016 ਵਿਚ 1477 ਦੌੜਾਂ ਤੇ 2015 ਵਿਚ 1385 ਦੌੜਾਂ ਬਣਾਈਆਂ ਸਨ। ਵਾਨ ਨੂੰ ਪਿੱਛੇ ਛੱਡਣ ਤੋਂ ਬਾਅਦ ਰੂਟ ਮੌਜੂਦਾ ਖਿਡਾਰੀਆਂ ਦੀ ਸੂਚੀ ਵਿਚ 8ਵੇਂ ਨੰਬਰ 'ਤੇ ਹਨ, ਜਿਨ੍ਹਾਂ ਨੇ ਕੈਲੰਡਰ ਸਾਲ 'ਚ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਈਆਂ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News