ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ ਜ਼ਖ਼ਮੀ, ਦੂਜੇ ਏਸ਼ੇਜ਼ ਟੈਸਟ ਤੋਂ ਹੋਏ ਬਾਹਰ
Monday, Dec 13, 2021 - 02:44 PM (IST)
ਬ੍ਰਿਸਬੇਨ (ਭਾਸ਼ਾ) : ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਇੰਗਲੈਂਡ ਖ਼ਿਲਾਫ਼ ਦੂਜੇ ਏਸ਼ੇਜ਼ ਟੈਸਟ ਤੋਂ ਬਾਹਰ ਹੋ ਗਏ ਹਨ। ਹੇਜ਼ਲਵੁੱਡ ਨੂੰ ਪਹਿਲੇ ਟੈਸਟ ਵਿਚ 9 ਵਿਕਟਾਂ ਦੀ ਜਿੱਤ ਦੌਰਾਨ ਸੱਟ ਲੱਗ ਗਈ ਸੀ। ਉਹ ਅਗਲੇਰੀ ਜਾਂਚ ਲਈ ਸਿਡਨੀ ਚਲੇ ਗਏ ਹਨ। ਆਸਟ੍ਰੇਲੀਆ ਦੀ ਬਾਕੀ ਟੀਮ ਸੋਮਵਾਰ ਨੂੰ ਐਡੀਲੇਡ ਲਈ ਰਵਾਨਾ ਹੋਵੇਗੀ। ਦੂਜਾ ਟੈਸਟ ਵੀਰਵਾਰ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਇਸ ਸੁਪਰਸਟਾਰ ਨੂੰ ਜਨਮਦਿਨ ਮੌਕੇ ਦਿੱਤਾ ਖ਼ਾਸ ਤੋਹਫ਼ਾ, ਛਾਤੀ ’ਤੇ ਬਣਵਾਇਆ ਟੈਟੂ
ਇੰਗਲੈਂਡ ਲਾਇਨਜ਼ ਦੇ ਖ਼ਿਲਾਫ਼ ਪਿਛਲੇ ਹਫ਼ਤੇ ਅਭਿਆਸ ਮੈਚ ਖੇਡਣ ਵਾਲੀ ਆਸਟਰੇਲੀਆ ਏ ਟੀਮ ਵਿਚ ਰਹੇ ਝਾਈ ਰਿਚਰਡਸਨ ਅਤੇ ਮਾਈਕਲ ਨਾਸਿਰ ਤੇਜ਼ ਗੇਂਦਬਾਜ਼ੀ ਵਿਚ ਕਵਰ ਦੇ ਤੌਰ 'ਤੇ ਆਸਟਰੇਲੀਆਈ ਟੀਮ ਵਿਚ ਹਨ। ਆਸਟਰੇਲੀਆ ਨੂੰ ਹੇਜ਼ਲਵੁੱਡ ਦੀ ਕਮੀ ਮਹਿਸੂਸ ਹੋਵੇਗੀ, ਜਿਸ ਨੇ ਹੁਣ ਤੱਕ ਸੱਤ ਡੇ-ਨਾਈਟ ਟੈਸਟ ਮੈਚਾਂ ਵਿਚ 32 ਵਿਕਟਾਂ ਲਈਆਂ ਹਨ। ਡੇ-ਨਾਈਟ ਟੈਸਟ ਮੈਚਾਂ ਵਿਚ ਉਨ੍ਹਾਂ ਤੋਂ ਵੱਧ ਵਿਕਟਾਂ ਸਿਰਫ਼ ਸਟਾਰਕ ਦੇ ਨਾਲ ਹਨ।
ਇਹ ਵੀ ਪੜ੍ਹੋ : ਕੀ ਰਾਜਨੀਤੀ 'ਚ ਆ ਰਹੇ ਹਨ ਹਰਭਜਨ ਸਿੰਘ, ਪੰਜਾਬ ਚੋਣਾਂ ਤੋਂ ਪਹਿਲਾਂ ਕ੍ਰਿਕਟਰ ਨੇ ਦਿੱਤਾ ਇਹ ਜਵਾਬ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।