ਆਸਟਰੇਲੀਆ ਜੈਵ ਸੁਰੱਖਿਅਤ ਮਾਹੌਲ ਵਿਚ ਖੇਡਣ ਲਈ ਤਿਆਰ : ਫਿੰਚ

Wednesday, Aug 19, 2020 - 02:32 AM (IST)

ਆਸਟਰੇਲੀਆ ਜੈਵ ਸੁਰੱਖਿਅਤ ਮਾਹੌਲ ਵਿਚ ਖੇਡਣ ਲਈ ਤਿਆਰ : ਫਿੰਚ

ਬ੍ਰਿਸਬੇਨ– ਆਸਟਰੇਲੀਆ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬਾਵਜੂਦ ਵਿਸ਼ਵ ਕ੍ਰਿਕਟ ਚਲਾਉਂਦਾ ਰਹੇ, ਇਸ ਲਈ ਉਸਦੀ ਟੀਮ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣ ਲਈ ਤਿਆਰ ਹੈ। ਆਸਟਰੇਲੀਆ ਦਾ ਅਗਲੇ ਮਹੀਨੇ ਹੋਣ ਵਾਲਾ ਇੰਗਲੈਂਡ ਦੌਰਾ ਇਸ ਸਲਾਮੀ ਬੱਲੇਬਾਜ਼ ਲਈ ਪੂਰੀ ਤਰ੍ਹਾਂ ਨਾਲ ਨਵਾਂ ਤਜਰਬਾ ਹੋਵੇਗਾ। ਇਸ ਦੌਰਾਨ ਉਹ 21 ਮੈਂਬਰੀ ਵਾਲੀ ਟੀਮ ਦੀ ਅਗਵਾਈ ਕਰਨਗੇ ਜੋ ਤਿੰਨ ਟੀ-20 ਅੰਤਰਰਾਸ਼ਟਰੀ ਅਤੇ 3 ਹੀ ਵਨ ਡੇ ਮੈਚ ਖੇਡੇਗੀ।
ਵਿਕਟੋਰੀਆ ’ਚ ਕੋਵਿਡ-19 ਮਾਮਲਿਆਂ ਦੇ ਵਧਣ ਦੇ ਕਾਰਨ ਇੱਥੇ ਸਖਤ ਲਾਕਡਾਊਨ ਹੈ। ਇਹ ਫਿੰਚ ਦੇ ਲਈ ਦੌਰ ’ਤੇ ਅਲੱਗ ਥਲੱਗ ਕਰਨ ਦੀ ਸ਼ੁਰੂਆਤ ਹੈ ਕਿਉਂਕਿ ਆਸਟਰੇਲੀਆਈ ਟੀਮ ਨੂੰ ਵੀ ਆਗਾਮੀ ਹਫਤੇ ’ਚ ਇੰਗਲੈਂਡ ’ਚ ਮੈਚ ਖੇਡਣ ਦੇ ਲਈ ਵੈਸਟਇੰਡੀਜ਼ ਤੇ ਪਾਕਿਸਤਾਨੀ ਟੀਮਾਂ ਦੀ ਤਰ੍ਹਾਂ ਜੈਵ ਸੁਰੱਖਿਅਤ ਵਾਤਾਵਰਣ ’ਚ ਰਹਿਣਾ ਹੋਵੇਗਾ। ਫਿੰਚ ਨੇ ਕਿਹਾ ਕਿ ਉਸਦੀ ਟੀਮ ਦੇ ਲਈ ਨਿਯਮਾਂ ਦੀ ਪਾਲਣਾ ਕਰਨਾ ਕੋਈ ਮਸਲਾ ਨਹੀਂ ਹੋਵੇਗਾ ਜੋ ਐਤਵਾਰ ਨੂੰ ਆਸਟਰੇਲੀਆ ਤੋਂ ਰਵਾਨਾ ਹੋਵੇਗੀ। ਇੰਗਲੈਂਡ ਦੌਰੇ ’ਤੇ ਜਾਣ ਵਾਲੇ ਖਿਡਾਰੀਆਂ ’ਚ ਅਜਿਹੇ ਖਿਡਾਰੀ ਵੀ ਸ਼ਾਮਲ ਹਨ, ਜਿਸ ਤੋਂ ਬਾਅਦ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇੰਡੀਆ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਹਿੱਸਾ ਲੈਣਾ ਹੈ। 


author

Gurdeep Singh

Content Editor

Related News