ਆਸਟ੍ਰੇਲੀਆ ਵਿਸ਼ਵ ਕੱਪ ਕੁਆਲੀਫਾਇੰਗ ਦੇ ਅੰਤਿਮ ਦੌਰ ’ਚ

Tuesday, Mar 26, 2024 - 08:04 PM (IST)

ਆਸਟ੍ਰੇਲੀਆ ਵਿਸ਼ਵ ਕੱਪ ਕੁਆਲੀਫਾਇੰਗ ਦੇ ਅੰਤਿਮ ਦੌਰ ’ਚ

ਕੈਨਬਰਾ (ਆਟ੍ਰੇਲੀਆ), (ਭਾਸ਼ਾ)- ਆਸਟ੍ਰੇਲੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੰਗਲਵਾਰ ਨੂੰ ਇਥੇ ਲਿਬਨਾਨ ਨੂੰ 5-0 ਨਾਲ ਕਰਾਰੀ ਹਾਰ ਦਿੱਤੀ, ਜਿਸ ਨਾਲ ਉਹ ਫੁੱਟਬਾਲ ਵਿਸ਼ਵ ਕੱਪ 2026 ਦੇ ਏਸ਼ੀਆਈ ਕੁਆਲੀਫਾਇੰਗ ਦੇ ਅੰਤਿਮ ਦੌਰ ’ਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਆਸਟ੍ਰੇਲੀਆ ਦੀ ਗਰੁੱਪ-ਆਈ ’ਚ ਇਹ ਚੌਥੀ ਜਿੱਤ ਹੈ, ਜਿਸ ਨਾਲ ਉਸ ਨੇ 2 ਮੈਚ ਬਾਕੀ ਰਹਿੰਦੇ ਹੀ ਅਗਲੇ ਦੌਰ ’ਚ ਜਗ੍ਹਾ ਬਣਾਈ।

ਫਲਸਤੀਨ ਨੇ ਇਕ ਹੋਰ ਮੈਚ ’ਚ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਕੁਆਲੀਫਾਇੰਗ ਦੇ ਅੰਤਿਮ ਦੌਰ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਉਸ ਦਾ ਗਰੁੱਪ-ਆਈ ਵਿਚ ਆਸਟ੍ਰੇਲੀਆ ਤੋਂ ਬਾਅਦ ਦੂਸਰਾ ਸਥਾਨ ਹੈ। ਉਸ ਦੇ 7 ਅੰਕ ਹਨ, ਜੋ ਤੀਸਰੇ ਨੰਬਰ ਦੀ ਟੀਮ ਲਿਬਨਾਨ ਤੋਂ 5 ਜ਼ਿਆਦਾ ਹਨ। ਹਰੇਕ ਗਰੁੱਪ ਤੋਂ ਟਾਪ ’ਤੇ ਰਹਿਣ ਵਾਲੀਆਂ 2 ਟੀਮਾਂ ਆਖਰੀ ਦੌਰ ’ਚ ਥਾਂ ਬਣਾਉਣਗੀਆਂ।


author

Tarsem Singh

Content Editor

Related News