ਆਸਟਰੇਲੀਆ-ਇੰਗਲੈਂਡ ਮਹਿਲਾ ਏਸ਼ੇਜ਼ ਟੈਸਟ ਰੋਮਾਂਚਕ ਅੰਦਾਜ਼ ''ਚ ਹੋਇਆ ਡਰਾਅ

01/30/2022 4:06:05 PM

ਸਪੋਰਟਸ ਡੈਸਕ- ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਇਕਮਾਤਰ ਮਹਿਲਾ ਏਸ਼ੇਜ਼ ਟੈਸਟ ਮੈਚ ਐਤਵਾਰ ਨੂੰ ਚੌਥੇ ਤੇ ਆਖ਼ਰੀ ਦਿਨ ਰੋਮਾਂਚਕ ਅੰਦਾਜ਼ 'ਚ ਡਰਾਅ ਖ਼ਤਮ ਹੋਇਆ। ਇੰਗਲੈਂਡ ਨੇ 257 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਡਰਾਅ ਸਮਾਪਤ ਹੋਣ ਤਕ 9 ਵਿਕਟਾਂ ਗੁਆ ਕੇ 245 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੂੰ ਉਨ੍ਹਾਂ ਦੀ ਅਜੇਤੂ 168 ਤੇ 48 ਦੀਆਂ ਪਾਰੀਆਂ ਲਈ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।

ਇਹ ਵੀ ਪੜ੍ਹੋ : ਉਨਤੀ ਨੂੰ ਮਹਿਲਾ ਸਿੰਗਲ ਦਾ ਖ਼ਿਤਾਬ, ਸੁਪਰ 100 ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣੀ

ਆਸਟਰੇਲੀਆ ਨੇ 2 ਵਿਕਟਾਂ 'ਤੇ 12 ਦੌੜਾਂ ਤੋਂ ਅੱਗੇ ਖੇਡਦੇ ਹੋਏ 7 ਵਿਕਟਾਂ 'ਤੇ 216 ਦੌੜਾਂ 'ਤੇ ਆਪਣੀ ਦੂਜੀ ਪਾਰੀ ਐਲਾਨ ਕੇ ਇੰਗਲੈਂਡ ਦੇ ਸਾਹਮਣੇ 257 ਦੌੜਾਂ ਦਾ ਟੀਚਾ ਰੱਖਿਆ। ਆਸਟਰੇਲੀਆ ਦੀ ਦੂਜੀ ਪਾਰੀ 'ਚ ਬੇਥ ਮੂਨੀ ਨੇ 137 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 63 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਕੈਥਰੀਨ ਬ੍ਰੈਂਟ ਨੇ 24 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ

ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਇਕ ਸਮੇਂ ਤਿੰਨ ਵਿਕਟਾਂ 'ਤੇ 218 ਦੌੜਾਂ ਬਣਾ ਕੇ ਜਿੱਤ ਵਲ ਵਧ ਰਿਹਾ ਸੀ ਪਰ ਇਸੇ ਸਕੋਰ 'ਤੇ ਨਤਾਲੀ ਸ਼ਿਵਰ ਦੇ ਆਊਟ ਹੋਣ ਜਾਣ ਦੇ ਬਾਅਦ ਇੰਗਲੈਂਡ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਤੇ ਉਸ ਨੇ 244 ਦੌੜਾਂ ਤਕ ਜਾਂਦੇ-ਜਾਂਦੇ ਆਪਣੀਆਂ 9 ਵਿਕਟਾਂ ਗੁਆ ਦਿੱਤੀਆਂ। ਸ਼ਿਵਰ ਨੇ ਸਭ ਤੋਂ ਜ਼ਿਆਦਾ 58 ਦੌੜਾਂ ਬਣਾਈਆਂ। ਨਾਈਟ ਨੇ 48 ਤੇ ਸੋਫੀਆ ਡੰਕਲੀ ਨੇ 45 ਦੌੜਾਂ ਬਣਾਈਆਂ। 11ਵੇਂ ਨੰਬਰ ਦੀ ਬੱਲੇਬਾਜ਼ ਕੇਟ ਕਰਾਸ ਨੇ 12 ਗੇਂਦਾਂ ਖੇਡ ਕੇ ਅਜੇਤੂ ਇਕ ਦੌੜ ਬਣਾਈ ਤੇ ਮੈਚ ਨੂੰ ਡਰਾਅ ਕਰਨ 'ਚ ਆਪਣਾ ਯੋਗਦਾਨ ਦਿੱਤਾ। ਆਸਟਰੇਲੀਆ ਵਲੋਂ ਐਨਾਬੇਲ ਸਦਰਲੈਂਡ ਨੇ 69 ਦੌੜਾਂ 'ਤੇ ਤਿੰਨ ਵਿਕਟ ਤੇ ਅਲਾਨਾ ਕਿੰਗ ਨੇ 39 ਦੌੜਾ 'ਤੇ ਦੋ ਵਿਕਟ ਲਏ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News