IPL 2020 ਦੀ ਨੀਲਾਮੀ ਤੋਂ ਪਹਿਲਾਂ ਇਨ੍ਹਾਂ ਸਟਾਰ ਖਿਡਾਰੀਆਂ ਨੇ ਲਿਆ ਨਾਂ ਵਾਪਸ, ਦੱਸੀ ਇਹ ਵੱਡੀ ਵਜ੍ਹਾ

12/03/2019 11:21:37 AM

ਸਪੋਰਟਸ ਡੈਸਕ — ਆਈ. ਪੀ. ਐੱਲ ਲਈ 19 ਦਸੰਬਰ ਨੂੰ ਕੋਲਕਾਤਾ 'ਚ ਹੋਣ ਵਾਲੀ ਖਿਡਾਰੀਆਂ ਦੀ ਨੀਲਾਮੀ 'ਚ 971 ਕ੍ਰਿਕਟਰਾਂ 'ਤੇ ਬੋਲੀ ਲੱਗੇਗੀ ਜਿਨ੍ਹਾਂ 'ਚ 713 ਭਾਰਤੀ ਅਤੇ 258 ਵਿਦੇਸ਼ੀ ਖਿਡਾਰੀ ਹੋਣਗੇ। ਇਨ੍ਹਾਂ 'ਚ 215 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 754 ਘਰੇਲੂ ਕ੍ਰਿਕਟਰ, ਜਦ ਕਿ ਐਸੋਸੀਏਟ ਦੇਸ਼ਾਂ ਦੇ ਦੋ ਕ੍ਰਿਕਟਰ ਹਨ। ਅਜਿਹੇ 'ਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਨੇ ਆਈ. ਪੀ. ਐੱਲ 2020 ਤੋਂ ਆਪਣਾ ਨਾਂ ਨੀਲਾਮੀ ਤੋਂ ਵਾਪਸ ਲੈ ਲਿਆ ਹੈ। ਬੀਤੇ ਦਿਨ ਸੋਮਵਾਰ ਨੂੰ ਜਾਰੀ ਕੀਤੀ ਗਈ 971 ਖਿਡਾਰੀਆਂ ਦੀ ਲਿਸਟ 'ਚ ਇਹ ਸ਼ਾਮਲ ਸਨ।

ਆਸਟਰੇਲੀਆਈ ਗੇਦਾਬਾਜ਼ ਸਟਾਰਕ ਦਾ ਕਹਿਣਾ ਹੈ ਦੀ ਉਹ ਟੈਸਟ ਕ੍ਰਿਕਟ 'ਤੇ ਆਪਣਾ ਜ਼ਿਆਦਾ ਧਿਆਨ ਲਗਾਉਣਾ ਚਾਹੁੰਦਾ ਹੈ ਅਤੇ ਰਾਸ਼ਟਰੀ ਟੀਮ 'ਚ ਖੇਡਣ ਲਈ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦਾ ਹੈ। ਜਦ ਕਿ ਦੂਜੇ ਪਾਸੇ ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਨੇ ਦੱਸਿਆ ਕਿ ਉਹ ਇਸ ਵਾਰ ਆਈ ਪੀ. ਐੱਲ. 'ਚ ਖੇਡਣ ਦਾ ਮਨ ਨਹੀਂ ਹੈ, ਜਿਸ ਦੇ ਚੱਲਦੇ ਉਸ ਨੇ ਆਈ. ਪੀ. ਐੱਲ 2020 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਲੀਗ 'ਚੋਂ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਪਣਾ ਨਾਂ ਵਾਪਸ ਲੈ ਲਿਆ।
PunjabKesari
ਸਟਾਰਕ ਨੂੰ 2015 'ਚ ਖੇਡਿਆ ਸੀ ਆਈ. ਪੀ. ਐੱਲ.
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਟਾਰਕ ਪਿੱਛਲੀ ਵਾਰ ਸਾਲ 2015 'ਚ ਆਈ. ਪੀ. ਐੱਲ. ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਟੀਮ ਨਾਲ ਖੇਡਿਆ ਸੀ। ਜਿਸ ਤੋਂ ਬਾਅਦ 2018 'ਚ ਆਈ. ਪੀ. ਐੱਲ. ਦੀ ਨੀਲਾਮੀ 'ਚ ਕੋਲਕਾਤਾ ਨਾਈਟ ਰਾਇਡਰਜ਼ ਨੇ ਸ਼ਾਮਲ ਕੀਤਾ ਸੀ। ਕੋਲਕਾਤਾ ਨੇ ਸਟਾਰਕ ਨੂੰ 9.4 ਕਰੋੜ ਦੀ ਬੋਲੀ ਲਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ ਪਰ ਜ਼ਖਮੀ ਹੋਣ ਕਾਰਨ ਉਹ ਪੂਰੇ ਆਈ. ਪੀ. ਐੱਲ. 'ਚ ਨਹੀਂ ਖੇਡ ਸਕਿਆ ਸੀ। ਕ੍ਰਿਕਇੰਫੋ ਦੀ ਜਾਣਕਾਰੀ ਮੁਤਾਬਕ ਸਟਾਰਕ ਅਗਲੇ ਸਾਲ ਇੰਗਲੈਂਡ 'ਚ ਦਿ ਹਨਡ੍ਰਡ 'ਚ ਖੇਡੇਗਾ। ਉਸ ਨੂੰ ਵੇਲਸ ਫਾਇਰ ਨੇ 1.14 ਕਰੋੜ ਰੁਪਏ 'ਚ ਖਰੀਦੀਆ ਸੀ।PunjabKesari
ਧਿਆਨ ਯੋਗ ਹੈ ਕਿ ਕੈਪਡ ਭਾਰਤੀਆਂ 'ਚ 19 ਖਿਡਾਰੀ, ਅਨਕੈਪਡ ਭਾਰਤੀ ਖਿਡਾਰੀਆਂ 'ਚ 634 ਖਿਡਾਰੀ, ਅਨਕੈਪਡ ਭਾਰਤੀ ਖਿਡਾਰੀਆਂ (ਜਿਨ੍ਹਾਂ ਨੇ ਘੱਟ ਤੋਂ ਘੱਟ ਇਕ ਆਈ. ਪੀ. ਐੱਲ ਮੈਚ ਖੇਡਿਆ ਹੈ ) 'ਚ 60 ਖਿਡਾਰੀ, ਕੈਪਡ ਅੰਤਰਰਾਸ਼ਟਰੀ ਖਿਡਾਰੀਆਂ 'ਚ 196 ਖਿਡਾਰੀ ਅਤੇ ਅਨਕੈਪਡ ਅੰਤਰਰਾਸ਼ਟਰੀ ਖਿਡਾਰੀਆਂ 'ਚ 60 ਖਿਡਾਰੀ ਸ਼ਾਮਲ ਹਨ। ਫ੍ਰੈਂਚਾਇਜ਼ੀ ਟੀਮਾਂ ਦੇ ਕੋਲ ਖਿਡਾਰੀਆਂ ਨੂੰ ਸ਼ਾਰਟਲਿਸਟ ਕਰਨ ਲਈ 9 ਦਸੰਬਰ ਸ਼ਾਮ 5 ਵੱਜੇ ਤੱਕ ਦਾ ਸਮਾਂ ਰਹੇਗਾ ਜੋ ਖਿਡਾਰੀਆਂ ਦੀ ਆਖਰੀ ਨੀਲਾਮੀ ਸੂਚੀ 'ਚ ਜਗ੍ਹਾ ਬਣਾਉਣਗੇ।


Related News