ਫਾਈਨਲ ਮੈਚ ਤੋਂ ਪਹਿਲਾਂ ਬੋਲੀ ਆਸਟਰੇਲੀਆਈ ਗੇਂਦਬਾਜ਼, ਮੈਨੂੰ ਭਾਰਤ ਨਾਲ ਖੇਡਣਾ ਨਹੀਂ ਪਸੰਦ
Friday, Mar 06, 2020 - 05:51 PM (IST)
ਸਪੋਰਟਸ ਡੈਸਕ— ਆਸਟਰੇਲੀਆ ਦੀ ਤੇਜ਼ ਗੇਂਦਬਾਜ਼ ਮੇਗਾਨ ਸਕਟ ਦੀ ਗੇਂਦਬਾਜ਼ੀ ਦੀ ਹਾਲ ਹੀ 'ਚ ਸ਼ੈਫਾਲੀ ਵਰਮਾ ਅਤੇ ਸਿਮਰਤੀ ਮੰਧਾਨਾ ਨੇ ਜ਼ਬਰਦਸਤ ਕਲਾਸ ਲਾਈ ਸੀ ਜਿਸ ਦੇ ਨਾਲ ਕਾਰਨ ਇਸ ਤੇਜ਼ ਗੇਂਦਬਾਜ਼ ਨੂੰ ਭਾਰਤ ਖਿਲਾਫ ਖੇਡਣਾ ਪਸੰਦ ਨਹੀਂ ਹੈ ਅਤੇ ਉਹ ਐਤਵਾਰ ਨੂੰ ਹੋਣ ਵਾਲੇ ਆਈ. ਸੀ. ਸੀ. ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ 'ਚ ਪਾਵਰ-ਪਲੇਅ ਦੌਰਾਨ ਇਸ ਅਗ੍ਰੈਸਿਵ ਸਲਾਮੀ ਜੋੜੀ ਨੂੰ ਗੇਂਦਬਾਜ਼ੀ ਨਹੀਂ ਕਰਨਾ ਚਾਹੁੰਦੀਆਂ ਹੈ।
ਦਰਅਸਲ ਆਈ. ਸੀ. ਸੀ. ਦੀ ਆਧਿਕਾਰਤ ਵੈਬਸਾਈਟ ਮੁਤਾਬਕ ਸਕਟ ਨੇ ਕਿਹਾ, 'ਮੈਨੂੰ ਭਾਰਤ ਨਾਲ ਖੇਡਣਾ ਪਸੰਦ ਨਹੀਂ ਹੈ। ਉਹ ਮੇਰੇ 'ਤੇ ਹਾਵੀ ਹੋ ਜਾਂਦੀਅਾਂ ਹਨ। ਉਨ੍ਹਾਂ ਨੇ ਕਿਹਾ, 'ਸਿਮਰਤੀ ਅਤੇ ਸ਼ੈਫਾਲੀ ਨੇ ਮੇਰੀਅਾਂ ਗੇਂਦਾਂ ਨੂੰ ਆਸਾਨੀ ਨਾਲ ਖੇਡਦਿਆਂ ਹਨ। ਤਿਕੋਣੀ ਸੀਰੀਜ਼ 'ਚ ਸ਼ੈਫਾਲੀ ਨੇ ਜਿਹਡ਼ਾ ਛੱਕਾ ਮੇਰੀ ਗੇਂਦ 'ਤੇ ਲਾਇਆ ਸੀ ਉਹ ਸੰਭਵਤ : ਮੇਰੀ ਗੇਂਦਾਂ 'ਤੇ ਲਗਾਇਆ ਗਿਆ ਸਭ ਤੋਂ ਚੰਗਾ ਛੱਕਾ ਸੀ। ਸਕਟ ਨੇ ਕਿਹਾ, 'ਉਨ੍ਹਾਂ ਦੇ ਲਈ ਨਿਸ਼ਚਿਤ ਤੌਰ 'ਤੇ ਰਣਨੀਤੀ ਹੋਵੇਗੀ ਪਰ ਪਾਵਰਪਲੇਅ 'ਚ ਮੈਂ ਉਨ੍ਹਾਂ ਦੋਵਾਂ 'ਤੇ ਹਾਵੀ ਨਹੀਂ ਹੋ ਸਕਦੀ। ਉਹ ਮੈਨੂੰ ਆਸਾਨੀ ਨਾਲ ਖੇਡ ਲੈਂਦੀਆਂ ਹਨ। ਪਿਛਲੇ ਮਹੀਨੇ ਤਿਕੋਣੀ ਸੀਰੀਜ਼ 'ਚ ਵੀ ਸ਼ੈਫਾਲੀ ਅਤੇ ਸਿਮਰਤੀ ਨੇ ਸਕਟ ਦੀ ਰੱਜ ਕੇ ਧੁਣਾਈ ਲਾਈ ਸੀ। ਸ਼ੈਫਾਲੀ ਨੇ ਉਨ੍ਹਾਂ ਦੀ ਪਹਿਲੀ ਗੇਂਦ 'ਤੇ ਚੌਕਾ ਲਗਾਇਆ ਜਦ ਕਿ ਮੰਧਾਨਾ ਨੇ ਉਨ੍ਹਾਂ ਦੀ ਗੇਂਦ ਛੇ ਦੌੜਾਂ ਲਈ ਭੇਜ ਦਿੱਤੀ।