ਦੱ. ਅਫਰੀਕਾ ਨੂੰ 97 ਦੌੜਾਂ ਨਾਲ ਹਰਾ ਆਸਟਰੇਲੀਆ ਨੇ ਸੀਰੀਜ਼ ''ਤੇ 2-1 ਨਾਲ ਕੀਤਾ ਕਬਜ਼ਾ
Thursday, Feb 27, 2020 - 02:40 AM (IST)

ਕੈਪਟਾਊਨ— ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਬੁੱਧਵਾਰ ਨੂੰ ਕੈਪਟਾਊਨ 'ਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਦੱਖਣੀ ਅਫਰੀਕਾ ਨੂੰ 194 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਉਸਦੇ ਸਾਰੇ ਖਿਡਾਰੀ 15.3 ਓਵਰਾਂ 'ਚ 96 ਦੌੜਾਂ 'ਤੇ ਢੇਰ ਹੋ ਗਏ। ਇਸ ਦੇ ਨਾਲ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 97 ਦੌੜਾਂ ਨਾਲ ਹਰਾ ਦਿੱਤਾ ਤੇ ਵਨ ਡੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ।