ਆਸਟਰੇਲੀਆ ਦੀ ਜੇਤੂ ਮੁਹਿੰਮ ਜਾਰੀ, ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

Saturday, Mar 26, 2022 - 02:21 AM (IST)

ਆਸਟਰੇਲੀਆ ਦੀ ਜੇਤੂ ਮੁਹਿੰਮ ਜਾਰੀ, ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

ਵੇਲਿੰਗਟਨ- ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਇੱਥੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਆਸਟਰੇਲੀਆ ਦੀ ਇਹ ਲਗਾਤਾਰ 7ਵੀਂ ਜਿੱਤ ਹੈ, ਜਿਸ ਨਾਲ ਉਹ ਅੰਕ ਸੂਚੀ ਵਿਚ ਚੋਟੀ 'ਤੇ ਰਹਿ ਕੇ ਸੈਮੀਫਾਈਨਲ ਵਿਚ ਪਹੁੰਚਿਆ। ਮੀਂਹ ਦੇ ਕਾਰਨ ਮੈਚ 43 ਓਵਰਾਂ ਦਾ ਕਰ ਦਿੱਤਾ ਗਿਆ।

PunjabKesari

ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਪਿੱਚ ਤੋਂ ਸਪਿਨਰਾਂ ਨੂੰ ਮਦਦ ਮਿਲ ਰਹੀ ਸੀ ਅਤੇ ਪਹਿਲਾਂ ਬੱਲੇਬਾਜ਼ੀ ਦੇ ਲਈ ਸੱਦੇ 'ਤੇ ਬੰਗਲਾਦੇਸ਼ 6 ਵਿਕਟਾਂ 'ਤੇ 135 ਦੌੜਾਂ ਹੀ ਬਣਾਈਆਂ। ਆਸਟਰੇਲੀਆ ਦੇ ਲਈ ਟੀਚੇ ਤੱਕ ਪਹੁੰਚਣਾ ਆਸਾਨ ਨਹੀਂ ਰਿਹਾ ਅਤੇ ਆਫ ਸਪਿਨਰ ਸਲਮਾ ਖਾਤੂਨ (23 ਦੌੜਾਂ 'ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਇਕ ਸਮੇਂ ਉਸਦਾ ਸਕੋਰ ਚਾਰ ਵਿਕਟਾਂ 'ਤੇ 41 ਦੌੜਾਂ ਸਨ। ਬੇਥ ਮੂਨੀ ਨੇ ਅਜੇਤੂ 66 ਦੌੜਾਂ ਦੀ ਪਾਰੀ ਖੇਡੀ ਅਤੇ ਅਨਾਬੇਲ ਸਦਰਲੈਂਡ (ਅਜੇਤੂ 26) ਦੇ ਨਾਲ 66 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਆਸਟਰੇਲੀਆ ਦਾ ਸਕੋਰ 32.1 ਓਵਰ ਵਿਚ ਪੰਜ ਵਿਕਟਾਂ 'ਤੇ 136 ਦੌੜਾਂ 'ਤੇ ਪਹੁੰਚਇਆ। ਇਸ ਹਾਰ ਦੇ ਨਾਲ ਬੰਗਲਾਦੇਸ਼ ਦੀ ਸੈਮੀਫਾਈਨਲ ਵਿਚ ਪਹੁੰਚਣ ਦੀ ਰਹੀ ਸਹੀ ਉਮੀਦ ਵੀ ਖਤਮ ਹੋ ਗਈ। 

ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼

PunjabKesari
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News