ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਮਹਿਲਾ ਕ੍ਰਿਕਟਰਾਂ ਨੇ ਕੀਤਾ ਵਿਆਹ
Thursday, Apr 18, 2019 - 08:00 PM (IST)

ਵੇਲਿੰਗਟਨ— ਨਿਊਜ਼ੀਲੈਂਡ ਦੀਆਂ ਮਹਿਲਾ ਕ੍ਰਿਕਟਰ ਖਿਡਾਰੀ ਹੈਲੀ ਜੇਨਸੇਨ ਨੇ ਆਸਟਰੇਲੀਆ ਦੀ ਮਹਿਲਾ ਕ੍ਰਿਕਟਰ ਖਿਡਾਰੀ ਨਿਕੋਲਾ ਹੈਨਕਾਕ ਨਾਲ ਪਿਛਲੇ ਹਫਤੇ ਵਿਆਹ ਕਰ ਲਿਆ। ਹੇਲੀ ਬਿੱਗ ਬੈਸ਼ ਲੀਗ ਦੇ ਪਹਿਲੇ ਤੇ ਦੂਜੇ ਸੈਸ਼ਨ ਵਿਚ ਮੈਲਬੋਰਨ ਸਟਾਰਸ ਲਈ ਖੇਡੀ ਸੀ, ਜਿਸ ਤੋਂ ਬਾਅਦ ਤੀਜੇ ਸੈਸ਼ਨ ਵਿਚ ਉਹ ਮੈਲਬੋਰਨ ਰੇਨੇਗੇਡਸ ਵਲੋਂ ਖੇਡ ਰਹੀ ਹੈ। ਉਥੇ ਹੀ ਨਿਕੋਲਾ ਆਸਟਰੇਲੀਅਨ ਟੀ-20 ਲੀਗ ਵਿਚ ਟੀਮ ਗ੍ਰੀਨ ਲਈ ਖੇਡਦੀ ਹੈ। ਮੈਲਬੋਰਨ ਸਟਾਰਸ ਨੇ ਟਵਿੱਟਰ 'ਤੇ ਦੋਵਾਂ ਦੇ ਵਿਆਹ ਦੀ ਫੋਟੋ ਪਾਸਟ ਕਰਕੇ ਵਧਾਈ ਦਿੱਤੀ ਸੀ।
ਜੇਨਸੇਨ ਨੂੰ ਵਿਕਟੋਰੀਆ ਮਹਿਲਾ ਪ੍ਰੀਮੀਅਰ ਕ੍ਰਿਕਟਰ ਪ੍ਰਤੀਯੋਗਿਤਾ 2017-18 ਵਿਚ ਸਰਵਸ੍ਰੇਸਠ ਖਿਡਾਰੀ ਚੁਣੀ ਗਈ ਸੀ। ਉਸ ਨੇ 2014 ਵਿਚ ਵਹਾਈਟ ਫਰਨਸ ਲਈ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਤੇ ਮੈਲਬੋਰਨ ਕ੍ਰਿਕਟ ਕਲੱਬ ਲਈ ਸੈਂਕੜੇ ਬਣਾਉਣ ਵਾਲੀ ਪਹਿਲੀ ਮਹਿਲਾ ਬਣੀ ਸੀ।
ਇਸਦੇ ਇਲਾਵਾ ਹੈਨਕਾਕ ਨੇ ਮਹਿਲਾ ਬਿੱਗ ਬੈਸ਼ ਲੀਗ ਦੇ 14 ਮੈਚਾਂ ਵਿਚ 19.92 ਦੀ ਔਸਤ ਨਾਲ 13 ਵਿਕਟਾਂ ਲਈਆਂ ਸਨ। ਉਹ ਲੀਗ ਦੀ ਦੂਜੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਖਿਡਾਰੀ ਹੈ। ਨਿਊਜ਼ੀਲੈਂਡ ਵਿਚ ਸਮਲਿੰਗੀ ਵਿਆਹ ਅਗਸਤ 2013 ਤੋਂ ਮਨਜ਼ੂਰਸ਼ੁਦਾ ਹੈ। ਪਿਛਲੇ ਸਾਲ ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਡੇਨ ਵਾਨ ਨਿਕਰਕ ਨੇ ਆਪਣੀ ਟੀਮ ਸਾਥੀ ਮੈਰਿਜਾਨ ਕੈਪ ਨਾਲ ਵਿਆਹ ਕੀਤਾ ਸੀ।