ਆਸਟਰੇਲੀਆ ਅਤੇ ਨਿਊਜ਼ੀਲੈਂਡ 32 ਸਾਲ ਬਾਅਦ ''ਬਾਕਸਿੰਗ-ਡੇਅ'' ''ਤੇ ਹੋਣਗੇ ਆਹਮੋ-ਸਾਹਮਣੇ

12/25/2019 6:49:51 PM

ਮੁੰਬਈ : ਆਸਟਰੇਲੀਆ ਅਤੇ ਨਿਊਜ਼ੀਲੈਂਡ ਗੁਆਂਢੀ ਹਨ ਪਰ ਕ੍ਰਿਕਟ ਦੇ ਮੈਦਾਨ 'ਤੇ ਇਹ ਦੋਨੋਂ ਮੁੱਖ ਵਿਰੋਧੀ 32 ਸਾਲ ਬਾਅਦ ਬਾਕਸਿੰਗ-ਡੇਅ ਟੈਸਟ ਮੈਚ ਵਿਚ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਇਕ-ਦੂਜੇ ਦਾ ਸਾਹਮਣਾ ਕਰਨਗੇ। ਇਨ੍ਹਾਂ ਦੋਨਾਂ ਟੀਮਾਂ ਵਿਚਾਲੇ ਦੂਜਾ ਟੈਸਟ ਮੈਚ ਵੀਰਵਾਰ ਨੂੰ ਇੱਥੇ ਸ਼ੁਰੂ ਹੋਵੇਗਾ, ਜਿਸ ਵਿਚ ਨਿਊਜ਼ੀਲੈਂਡ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਆਸਟਰੇਲੀਆ ਨੇ ਪਰਥ ਵਿਚ ਪਹਿਲਾ ਟੈਸਟ ਮੈਚ 296 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਇਸ ਤੋਂ ਪਹਿਲਾਂ 26 ਦਸੰਬਰ ਯਾਨੀ ਬਾਕਸਿੰਗ ਡੇਅ ਨੂੰ ਮੈਲਬੋਰਨ ਵਿਚ ਆਖਰੀ ਵਾਰ 1987 ਵਿਚ ਖੇਡਿਆ ਸੀ। ਉਦੋਂ ਮੌਜੂਦਾ ਟੀਮ ਦੇ ਉਸ ਦੇ ਸਿਰਫ 4 ਖਿਡਾਰੀਆਂ ਨੀਲ ਵੈਗਨਰ, ਰਾਸ ਟੇਲ, ਬੀ. ਜੇ. ਵਾਟਲਿੰਗ ਅਤੇ ਕੋਲਿਨ ਡੀ ਗ੍ਰੈਂਡਹਾਮ ਦਾ ਹੀ ਜਨਮ ਹੋਇਆ ਸੀ। ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਮੰਨਿਆ ਕਿ ਇਹ ਉਸ ਦੀ ਟੀਮ ਲਈ ਵਿਸ਼ੇਸ਼ ਪਲ ਹੈ। ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਮੈਚ ਦੇ ਪਹਿਲੇ ਦਿਨ ਲਗਭਗ 75 ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।

ਨਿਊਜ਼ੀਲੈਂਡ ਨੇ ਕੀਤੇ ਮੈਚ ਲਈ 2 ਬਦਲਾਅ
PunjabKesari

ਨਿਊਜ਼ੀਲੈਂਡ ਨੇ ਮੈਚ ਲਈ ਆਪਣੀ ਟੀਮ ਵਿਚ 2 ਬਦਲਾਅ ਕੀਤੇ ਹਨ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕੀਤੀ ਹੈ, ਜਦਕਿ ਜਿੱਤ ਰਾਵਲ ਦੀ ਜਗ੍ਹਾ ਚੋਟੀ ਕ੍ਰਮ ਵਿਚ ਟਾਮ ਬਲੰਡੇਲ ਨੂੰ ਰੱਖਿਆ ਗਿਆ ਹੈ। ਬੋਲਟ ਪਰਥ ਵਿਚ ਪਹਿਲੇ ਟੈਸਟ ਮੈਚ ਵਿਚ ਨਹੀਂ ਖੇਡ ਸਕਿਆ ਸੀ। ਟਾਮ ਲਾਥਮ ਦੇ ਨਾਲ ਬਲੰਡੇਲ ਪਾਰੀ ਦਾ ਆਗਾਜ਼ ਕਰੇਗਾ। ਬਲੰਡੇਲ ਨੇ ਹੁਣ ਤੱਕ 2 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ ਆਪਣਾ ਆਖਰੀ ਮੈਚ ਦਸੰਬਰ 2017 ਨੂੰ ਖੇਡਿਆ ਸੀ ਅਤੇ ਉਸ ਵਿਚ ਵੀ ਉਹ 8ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਿਆ ਸੀ।

5 ਮਾਹਰ ਗੇਂਦਬਾਜ਼ਾਂ ਨਾਲ ਉਤਰ ਸਕਦੈ ਆਸਟਰੇਲੀਆ
PunjabKesari

ਇਸੇ ਦੌਰਾਨ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਉਸ ਦੀ ਟੀਮ 5 ਮਾਹਰ ਗੇਂਦਬਾਜ਼ਾਂ ਨਾਲ ਉਤਰ ਸਕਦੀ ਹੈ। ਮੈਲਬੋਰਨ ਕ੍ਰਿਕਟ ਗਰਾਊਂਡ ਦੀ ਵਿਕਟ ਪਿਛਲੇ 2 'ਬਾਕਸਿੰਗ ਡੇਅ' ਟੈਸਟ ਮੈਚ ਦੌਰਾਨ ਸਪਾਟ ਬਣਾ ਰਹੀ ਹੈ ਅਤੇ ਉਸ ਵਿਚ 20 ਵਿਕਟਾਂ ਲੈਣੀਆਂ ਚੁਣੌਤੀਆਂ ਬਣ ਰਹੀਆਂ ਹਨ ਹਾਲਾਂਕਿ ਇਕ ਮਹੀਨਾ ਪਹਿਲਾਂ ਇੱਥੇ ਖਤਰਨਾਕ ਪਿੱਚ ਕਾਰਣ ਸ਼ੈਫੀਲਡ ਸ਼ੀਲਡ ਮੈਚ ਰੱਦ ਕਰਨਾ ਪਿਆ ਸੀ। ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੈਨ ਨੇ ਕਿਹਾ ਕਿ ਫੈਸਲਾ ਆਖਰੀ ਪਲਾਂ ਵਿਚ ਪਿੱਚ ਨੂੰ ਦੇਖਣ ਤੋਂ ਬਾਅਦ ਹੀ ਕੀਤਾ ਜਾਵੇਗਾ। ਆਸਟਰੇਲੀਆ ਆਮ ਤੌਰ 'ਤੇ 4 ਮਾਹਰ ਗੇਂਦਬਾਜ਼ਾਂ ਨਾਲ ਖੇਡਦਾ ਰਿਹਾ ਹੈ, ਜਿਨ੍ਹਾਂ ਵਿਚ 3 ਤੇਜ਼ ਗੇਂਦਬਾਜ਼ ਅਤੇ 1 ਸਪਿਨਰ ਸ਼ਾਮਿਲ ਹੁੰਦਾ ਹੈ।


Related News