ਇੰਗਲੈਂਡ ਨੂੰ ਹਰਾ ਕੇ ਆਸਟਰੇਲੀਆ ਸੈਮੀਫਾਈਨਲ ''ਚ

01/10/2020 9:10:49 AM

ਸਪੋਰਟਸ ਡੈਸਕ— ਇਲੈਕਸ ਡਿ ਮਿਨਾਰ ਤੇ ਨਿਕ ਕਿਰਗਿਯੋਸ ਨੇ ਮਿਲ ਕੇ ਜੇਮੀ ਮਰੇ ਅਤੇ ਜੋ ਸਾਲੀਸਬਰੀ ਦੀ ਇੰਗਲੈਂਡ ਦੀ ਜੋੜੀ ਨੂੰ ਫ਼ੈਸਲਾਕੁੰਨ ਡਬਲਜ਼ ਮੁਕਾਬਲੇ ਵਿਚ ਹਰਾ ਕੇ ਆਸਟਰੇਲੀਆ ਨੂੰ ਏ. ਟੀ. ਪੀ. ਕੱਪ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਾਇਆ। ਆਸਟਰੇਲੀਆਈ ਟੀਮ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ। ਆਸਟਰੇਲੀਆਈ ਕਪਤਾਨ ਲੇਟਨ ਹੇਵਿਟ ਨੇ ਦੋਵੇਂ ਸਿੰਗਲਜ਼ ਖਿਡਾਰੀਆਂ ਨੂੰ ਡਬਲਜ਼ ਵਿਚ ਉਤਾਰਨ ਦਾ ਜੂਆ ਖੇਡਿਆ ਅਤੇ ਇਨ੍ਹਾਂ ਦੋਵਾਂ ਨੇ ਟਾਈਬ੍ਰੇਕਰ ਵਿਚ ਤਜਰਬੇਕਾਰ ਬਿਟ੍ਰਿਸ਼ ਜੋੜੀ 'ਤੇ 3-6, 6-3, 18-16 ਨਾਲ ਜਿੱਤ ਦਰਜ ਕੀਤੀ।

ਕਿਰਗਿਯੋਸ ਨੇ ਸ਼ੁਰੂਆਤੀ ਸਿੰਗਲਜ਼ ਮੈਚ ਵਿਚ ਕੈਮ ਨੌਰੀ ਨੂੰ 6-2, 6-2 ਨਾਲ ਮਾਤ ਦਿੱਤੀ ਪਰ ਡਿ ਮਿਨਾਰ ਤਿੰਨ ਘੰਟੇ 23 ਮਿੰਟ ਤਕ ਚੱਲੇ ਸਿੰਗਲਜ਼ ਮੁਕਾਬਲੇ ਵਿਚ ਡਾਨ ਇਵਾਂਸ ਤੋਂ ਹਾਰ ਗਏ, ਜਿਨ੍ਹਾਂ ਨੇ 7-6, 4-6, 7-6 ਨਾਲ ਜਿੱਤ ਹਾਸਲ ਕੀਤੀ। ਆਸਟ੍ਰੇਲੀਆਈ ਟੀਮ ਹੁਣ ਸ਼ੁੱਕਰਵਾਰ ਨੂੰ ਰਾਫੇਲ ਨਡਾਲ ਦੀ ਸਪੇਨ ਤੇ ਬੈਲਜੀਅਮ ਵਿਚਕਾਰ ਹੋਣ ਵਾਲੇ ਕੁਆਰਟਰ ਫਾਈਨਲ ਦੀ ਜੇਤੂ ਟੀਮ ਨਾਲ ਭਿੜੇਗੀ। ਆਸਟਰੇਲੀਆ ਨੇ ਗਰੁੱਪ ਪੜਾਅ ਵਿਚ ਇਕ ਵੀ ਮੈਚ ਨਹੀਂ ਗੁਆਇਆ ਅਤੇ ਗਰੁੱਪ-ਐੱਫ ਵਿਚ 3-0 ਨਾਲ ਅੱਗੇ ਰਿਹਾ ਅਤੇ ਇਸ ਨਾਲ ਉਸ ਨੇ ਇਕ ਮੈਚ ਰਹਿੰਦੇ ਸਿਡਨੀ ਵਿਚ ਹੋਣ ਵਾਲੇ ਪਲੇਅ ਆਫ ਵਿਚ ਥਾਂ ਬਣਾਈ। ਇੰਗਲੈਂਡ ਸਿਡਨੀ ਵਿਚ ਗਰੁੱਪ ਸੀ ਵਿਚ 2-1 ਦੇ ਰਿਕਾਰਡ ਨਾਲ ਟਾਪ 'ਤੇ ਰਿਹਾ।


Tarsem Singh

Content Editor

Related News