AUS vs NZ, CWC 23: ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾਇਆ
Saturday, Oct 28, 2023 - 06:47 PM (IST)
ਸਪੋਰਟਸ ਡੈਸਕ- ਆਸਟ੍ਰੇਲੀਆਈ ਟੀਮ ਨੇ ਧਰਮਸ਼ਾਲਾ ਮੈਦਾਨ 'ਤੇ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਹਾਈ ਸਕੋਰਿੰਗ ਮੈਚ ਨੂੰ 5 ਦੌੜਾਂ ਨਾਲ ਜਿੱਤਣ 'ਚ ਸਫ਼ਲਤਾ ਹਾਸਲ ਕੀਤੀ ਹੈ। ਤੇਜ਼ ਪਿੱਚ 'ਤੇ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਬਣਾਈਆਂ ਪਰ ਆਖਿਰਕਾਰ ਜਿੱਤ ਆਸਟ੍ਰੇਲੀਆ ਦੇ ਹੱਥ ਲੱਗੀ। ਮੈਚ 'ਚ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 81 ਅਤੇ ਟ੍ਰੈਵਿਸ ਹੈੱਡ ਦੀਆਂ 107 ਦੌੜਾਂ ਦੀ ਬਦੌਲਤ ਆਸਟ੍ਰੇਲੀਆਈ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਮੱਧਕ੍ਰਮ ਵਿੱਚ ਮੈਕਸਵੈੱਲ ਨੇ 41, ਜੋਸ਼ ਨੇ 38 ਅਤੇ ਕਪਤਾਨ ਪੈਟ ਕਮਿੰਸ ਨੇ 37 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 388 ਦੌੜਾਂ ਤੱਕ ਪਹੁੰਚਾਇਆ। ਜਵਾਬ 'ਚ ਕੀਵੀ ਟੀਮ ਲਈ ਖੇਡਣ ਆਏ ਰਚਿਨ ਰਵਿੰਦਰਾ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਨਿਊਜ਼ੀਲੈਂਡ ਨੂੰ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ, ਪਰ ਉਸ ਦੇ ਆਊਟ ਹੁੰਦੇ ਹੀ ਸਾਰੀ ਜ਼ਿੰਮੇਵਾਰੀ ਜਿੰਮੀ ਨੀਸ਼ਾਮ 'ਤੇ ਆ ਗਈ। ਨੀਸ਼ਮ ਨੇ ਵੱਡੇ-ਵੱਡੇ ਸ਼ਾਟ ਮਾਰ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਪਰ ਆਖ਼ਰੀ ਓਵਰ 'ਚ ਉਸ ਦੀ ਵਿਕਟ ਡਿੱਗਣ ਕਾਰਨ ਨਿਊਜ਼ੀਲੈਂਡ ਟੀਚੇ ਤੋਂ ਘੱਟ ਗਿਆ ਤੇ ਮੈਚ ਹਾਰ ਗਿਆ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਵਿਚਾਲੇ ਪਹਿਲੀ ਵਿਕਟ ਲਈ 175 ਦੌੜਾਂ ਦੀ ਸਾਂਝੇਦਾਰੀ ਹੋਈ। ਇਹ ਸਾਂਝੇਦਾਰੀ ਵਾਰਨਰ ਦੀ ਵਿਕਟ ਦੇ ਨਾਲ ਖਤਮ ਹੋ ਗਈ, ਜੋ 19.1 ਓਵਰਾਂ ਵਿੱਚ ਗਲੇਨ ਫਿਲਿਪਸ ਦੇ ਹੱਥੋਂ ਆਸਾਨੀ ਨਾਲ ਕੈਚ ਹੋ ਗਏ। ਇਸ ਤੋਂ ਬਾਅਦ ਵਾਰਨਰ ਖੁਦ ਖਰਾਬ ਸ਼ਾਟ ਕਾਰਨ ਪਛਤਾ ਰਹੇ ਸਨ। ਵਾਰਨਰ ਨੇ 65 ਗੇਂਦਾਂ 'ਚ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੂੰ 23.2 ਓਵਰਾਂ ਵਿੱਚ ਫਿਲਿਪਸ ਨੇ ਬੋਲਡ ਕੀਤਾ। ਹੈੱਡ ਨੇ 67 ਗੇਂਦਾਂ ਵਿੱਚ 109 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 7 ਛੱਕੇ ਸ਼ਾਮਲ ਸਨ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਸਮਿਥ ਇਕ ਵਾਰ ਫਿਰ ਨਾਕਾਮ ਸਾਬਤ ਹੋਏ ਅਤੇ 17 ਗੇਂਦਾਂ 'ਤੇ ਸਿਰਫ਼ 18 ਦੌੜਾਂ ਹੀ ਬਣਾ ਸਕੇ। ਉਹ ਵੀ ਫਿਲਿਪਸ ਦਾ ਸ਼ਿਕਾਰ ਬਣੇ ਅਤੇ 29.4 ਓਵਰਾਂ ਵਿੱਚ ਬੋਲਟ ਦੇ ਹੱਥੋਂ ਕੈਚ ਹੋ ਗਏ। ਫਿਲਿਪਸ ਦਾ ਇਹ ਤੀਜਾ ਵੱਡਾ ਵਿਕਟ ਸੀ। ਮਿਸ਼ੇਲ ਮਾਰਸ਼ ਨੂੰ 36.3 ਓਵਰਾਂ ਵਿੱਚ ਸੈਂਟਨਰ ਨੇ ਬੋਲਡ ਕੀਤਾ। ਉਨ੍ਹਾਂ ਨੇ 51 ਗੇਂਦਾਂ ਵਿੱਚ 36 ਦੌੜਾਂ ਬਣਾਈਆਂ ਜਿਸ ਵਿੱਚ 2 ਚੌਕੇ ਸ਼ਾਮਲ ਸਨ। ਮਾਰਨਸ ਲਾਬੂਸ਼ੇਨ (26 ਗੇਂਦਾਂ 'ਤੇ 18 ਦੌੜਾਂ, 2 ਚੌਕੇ) 38.1 ਓਵਰਾਂ 'ਚ ਸੈਂਟਨਰ ਦਾ ਦੂਜਾ ਸ਼ਿਕਾਰ ਬਣੇ ਅਤੇ ਰਾਚਿਨ ਹੱਥੋਂ ਕੈਚ ਆਊਟ ਹੋ ਗਏ। ਮੈਕਸਵੈੱਲ ਨੇ 24 ਗੇਂਦਾਂ 'ਤੇ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ 'ਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਪਰ ਅਰਧ ਸੈਂਕੜਾ ਨਹੀਂ ਬਣਾ ਸਕੇ ਅਤੇ 44.3 ਓਵਰਾਂ 'ਚ ਨੀਸ਼ਮ ਦੀ ਗੇਂਦ 'ਤੇ ਬੋਲਟ ਦੇ ਹੱਥੋਂ ਕੈਚ ਆਊਟ ਹੋ ਗਏ।
ਨਿਊਜ਼ੀਲੈਂਡ ਨੂੰ ਬੋਲਟ ਦੇ 49ਵੇਂ ਓਵਰ ਵਿੱਚ ਤਿੰਨ ਵਿਕਟਾਂ ਮਿਲੀਆਂ। ਬੋਲਟ ਨੇ ਜੋਸ਼ ਇੰਗਲਿਸ (28 ਗੇਂਦਾਂ 'ਤੇ 38 ਦੌੜਾਂ) ਨੂੰ ਪਹਿਲੀ ਗੇਂਦ 'ਤੇ ਫਿਲਿਪ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਤੀਜੀ ਗੇਂਦ 'ਤੇ ਕਮਿੰਸ (14 ਗੇਂਦਾਂ 'ਤੇ 37 ਦੌੜਾਂ) ਨੂੰ ਬੋਲਡ ਕੀਤਾ। ਉਨ੍ਹਾਂ ਨੇ 49ਵੇਂ ਓਵਰ ਦੀ ਆਖਰੀ ਗੇਂਦ 'ਤੇ ਜ਼ੈਂਪਾ ਨੂੰ ਜ਼ੀਰੋ 'ਤੇ ਬੋਲਡ ਕਰ ਦਿੱਤਾ। ਸਟਾਰਕ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਪਲੇਇੰਗ 11
ਆਸਟ੍ਰੇਲੀਆ : ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਮਾਰਨਸ ਲਾਬੁਸ਼ੇਨ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ
ਨਿਊਜ਼ੀਲੈਂਡ : ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ/ਕਪਤਾਨ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ