IND vs AUS : ਚਾਹਲ-ਧੋਨੀ ਨੇ ਭਾਰਤ ਨੂੰ ਦਿਵਾਈ ਇਤਿਹਾਸਕ ਜਿੱਤ

Friday, Jan 18, 2019 - 04:42 PM (IST)

IND vs AUS  : ਚਾਹਲ-ਧੋਨੀ ਨੇ ਭਾਰਤ ਨੂੰ ਦਿਵਾਈ ਇਤਿਹਾਸਕ ਜਿੱਤ

ਮੈਲਬੋਰਨ—  ਲੈੱਗ ਸਪਿਨਰ ਯੁਜਵੇਂਦਰ ਚਾਹਲ (42 ਦੌੜਾਂ 'ਤੇ 6 ਵਿਕਟ) ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਅਜੇਤੂ 87 ਦੌੜਾਂ ਦੀ ਪਾਰੀ ਅਤੇ ਕੇਦਾਰ ਜਾਧਵ ਦੀ 61 ਦੌੜਾਂ ਦੀ ਜ਼ਬਰਦਸਤ ਅਰਧ ਸੈਂਕੜੇ ਵਾਲੀ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਸ਼ੁੱਕਰਵਾਰ ਨੂੰ ਤੀਜੇ ਅਤੇ ਫੈਸਲਾਕੁੰਨ ਇਕ ਰੋਜ਼ਾ ਕ੍ਰਿਕਟ ਮੈਚ 'ਚ 7 ਵਿਕਟਾਂ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-1 ਦੀ ਇਤਿਹਾਸਕ ਜਿੱਤ ਦਰਜ ਕਰ ਲਈ। ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਹਾਰਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਭਾਰਤ ਨੇ ਇਸ ਤਰ੍ਹਾਂ ਪਹਿਲੀ ਵਾਰ ਆਸਟਰੇਲੀਆ ਦੀ ਜ਼ਮੀਨ 'ਤੇ ਦੋ ਪੱਖੀ ਵਨ ਡੇ ਸੀਰੀਜ਼ 'ਚ ਜਿੱਤ ਹਾਸਲ ਕੀਤੀ।     

ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ ਬੱਲੇਬਾਜ਼ੀ ਕਰਦੇ ਹੋਏ 9 ਵਿਕਟ ਗੁਆ ਕੇ 230 ਦੌੜਾਂ ਬਣਾਈਆਂ । ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਆਸਟਰੇਲੀਆ 'ਚ ਪਹਿਲੀ ਵਾਰ ਕੋਈ ਵਨ ਡੇ ਸੀਰੀਜ਼ ਜਿੱਤਣ ਦਾ ਕਾਰਨਾਮਾ ਕੀਤਾ। 

ਮੈਚ 'ਚ ਬੱਲੇਬਾਜ਼ੀ ਕਰਨ ਦੌਰਾਨ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ  ਭਾਰਤੀ ਟੀਮ ਨੁੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 9 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰੋਹਿਤ ਸਿਡਲ ਦੀ ਗੇਂਦ 'ਤੇ ਸ਼ਾਨ ਮਾਰਸ਼ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ਿਖਰ ਧਵਨ 23 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਸਟੋਈਨਿਸ ਨੇ ਸ਼ਿਖਰ ਧਵਨ ਦਾ ਵਿਕਟ ਲਿਆ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 46 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਰਾਟ ਕੋਹਲੀ ਝਾਯ ਰਿਚਰਡਸਨ ਦੀ ਗੇਂਦ 'ਤੇ ਐਲੇਕਸ ਕੈਰੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। 

ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਆਸਟਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਐਲੇਕਸ ਕੈਰੀ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕੈਰੀ ਭੁਵਨੇਸ਼ਵਰ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਕਪਤਾਨ ਆਰੋਨ ਫਿੰਚ ਵੀ ਸਸਤੇ 'ਚ ਸਿਰਫ 14 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਫਿੰਚ ਨੂੰ ਭੁਵਨੇਸ਼ਵਰ ਨੇ ਐੱਲ.ਬੀ.ਡਬਲਿਊ. ਆਊਟ ਕੀਤਾ। ਆਸਟਰੇਲੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸ਼ਾਨ ਮਾਰਸ਼ 39 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਯੁਜਵੇਂਦਰ ਚਾਹਲ ਦੀ ਗੇਂਦ 'ਤੇ ਧੋਨੀ ਨੇ ਮਾਰਸ਼ ਦੀਆਂ ਗਿੱਲੀਆਂ ਉਡਾ ਕੇ ਉਸ ਨੂੰ ਆਊਟ ਕੀਤਾ। ਆਸਟਰੇਲੀਆ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸਮਾਨ ਖਵਾਜਾ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਖਵਾਜਾ ਨੂੰ ਚਾਹਲ ਨੇ ਆਊਟ ਕੀਤਾ। ਆਸਟਰੇਲੀਆ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਮਾਰਕਸ ਸਟੋਈਨਿਸ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਸਟੋਈਨਿਸ ਚਾਹਲ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਆਸਟਰੇਲੀਆ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਗਲੇਨ ਮੈਕਸਵੇਲ 26 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਮੈਕਸਵੇਲ ਸ਼ਮੀ ਦੇ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਆਸਟਰੇਲੀਆ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਝਾਯ ਰਿਚਰਡਸਨ 16 ਦੌੜਾਂ ਦੇ ਨਿੱਜੀ ਸਕੋਰ 'ਤੇ ਚਾਹਲ ਦੀ ਗੇਂਦ 'ਤੇ ਕੇਦਾਰ ਜਾਧਵ ਨੂੰ ਕੈਚ ਦੇ ਬੈਠੇ ਅਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ। ਆਸਟਰੇਲੀਆ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਪੀਟਰ ਹੈਂਡਸਕਾਂਬ 58 ਦੌੜਾਂ ਦੇ ਨਿੱਜੀ ਸਕੋਰ ਆਊਟ ਹੋ ਗਏ। ਹੈਂਡਸਕਾਂਬ ਨੂੰ ਚਾਹਲ ਨੇ ਐੱਲ.ਬੀ.ਡਬਲਿਊ ਆਊਟ ਕੀਤਾ। ਆਸਟਰੇਲੀਆ ਖਿਲਾਫ ਯੁਜਵਿੰਦਰ ਚਾਹਲ ਨੇ 6, ਭੁਵਨੇਸ਼ਵਰ ਕੁਮਾਰ ਨੇ 2 ਅਤੇ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ।

PunjabKesari

ਤਿੰਨ ਮੈਚਾਂ ਦੀ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਆਸਟਰੇਲੀਆ ਨੇ ਸਿਡਨੀ 'ਚ ਪਹਿਲਾ ਵਨ ਡੇ 34 ਦੌੜਾਂ ਨਾਲ ਅਤੇ ਭਾਰਤ ਨੇ ਐਡੀਲੇਡ 'ਚ ਦੂਜਾ ਮੈਚ 6 ਵਿਕਟਾਂ ਨਾਲ ਜਿੱਤਿਆ। ਭਾਰਤੀ ਟੀਮ ਨੇ ਆਸਟਰੇਲੀਆ ਦੀ ਧਰਤੀ 'ਤੇ ਕਦੀ ਵੀ ਦੋ ਪੱਖੀ ਸੀਰੀਜ਼ ਨਹੀਂ ਜਿੱਤੀ ਹੈ। ਇਸ ਫਾਰਮੈਟ 'ਚ ਉਸ ਨੇ ਆਸਟਰੇਲੀਆ 'ਚ 1985 'ਚ ਵਿਸ਼ਵ ਚੈਂਪੀਅਨਸ਼ਿਪ ਅਤੇ 2008 'ਚ ਸੀ.ਬੀ. ਸੀਰੀਜ਼ ਜਿੱਤੀ ਸੀ। ਪਿਛਲੀ ਵਾਰ ਭਾਰਤ ਨੂੰ 2016 'ਚ ਆਸਟਰੇਲੀਆ 'ਚ ਇੱਥੇ ਵਨ ਡੇ ਸੀਰੀਜ਼ 'ਚ 4-1 ਨਾਲ ਹਰਾਇਆ ਸੀ। ਮੈਲਬੋਰਨ 'ਚ ਭਾਰਤ ਜੇਕਰ ਤੀਜਾ ਵਨ ਡੇ ਜਿੱਤ ਲੈਂਦਾ ਹੈ ਤਾਂ ਟੀਮ ਇੰਡੀਆ 2018-19 ਦੇ ਦੌਰੇ 'ਤੇ ਕੋਈ ਵੀ ਸੀਰੀਜ਼ ਗੁਆਏ ਬਿਨਾ ਪਰਤੇਗੀ। ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ ਜਦਕਿ ਟੈਸਟ ਸੀਰੀਜ਼ 'ਚ ਟੀਮ ਇੰਡੀਆ ਨੇ 2-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ। 
PunjabKesari
ਟੀਮਾਂ :
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਵਿਜੇ ਸ਼ੰਕਰ, ਖਲੀਲ ਅਹਿਮਦ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ 'ਚੋਂ।

ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਉਸਮਾਨ ਖਵਾਜਾ, ਸ਼ਾਨ ਮਾਰਸ਼, ਪੀਟਰ ਹੈਂਡਸਕਾਂਬ, ਮਾਰਕਸ ਸਟੋਈਨਿਸ, ਗਲੇਨ ਮੈਕਸਵੇਲ, ਨਾਥਨ ਲੀਓਨ, ਪੀਟਰ ਸਿਡਲ, ਝਾਯ ਰਿਚਰਡਸਨ, ਮਿਸ਼ੇਲ ਮਾਰਸ਼, ਬਿਲੀ ਸਟਾਨਲੇਕ, ਐਸਟੋਨ ਟਰਨਰ, ਐਡਮ ਜਾਂਪਾ ਅਤੇ ਜੇਸਨ ਬੇਹਰੇਨਡੋਰਫ। 


author

Tarsem Singh

Content Editor

Related News