AUS vs IND : ਸ਼ਾਸ਼ਤਰੀ ਨੇ ਢਿੱਡ ਅੰਦਰ ਕਰਕੇ ਖਿਚਵਾਈ ਫੋਟੋ, ਹੋਏ ਟਰੋਲ

Wednesday, Nov 18, 2020 - 09:58 PM (IST)

AUS vs IND : ਸ਼ਾਸ਼ਤਰੀ ਨੇ ਢਿੱਡ ਅੰਦਰ ਕਰਕੇ ਖਿਚਵਾਈ ਫੋਟੋ, ਹੋਏ ਟਰੋਲ

ਨਵੀਂ ਦਿੱਲੀ- ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਦੌਰੇ 'ਤੇ ਹੈ। ਆਸਟਰੇਲੀਆ ਦੇ ਦੌਰੇ 'ਤੇ ਭਾਰਤੀ ਟੀਮ 3 ਵਨ ਡੇ, 3 ਟੀ-20 ਤੇ 4 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤੀ ਟੀਮ ਆਸਟਰੇਲੀਆ ਵਿਰੁੱਧ ਸੀਰੀਜ਼ ਦੇ ਲਈ ਖੂਬ ਅਭਿਆਸ ਵੀ ਕਰ ਰਹੀ ਹੈ। ਅਜਿਹੇ 'ਚ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਨੇ ਸੋਸ਼ਲ ਮੀਡੀਆ 'ਤੇ ਅਭਿਆਸ ਸੈਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਫੈਂਸ ਖੂਬ ਕੁਮੈਂਟ ਕਰ ਰਹੇ ਹਨ ਤੇ ਉਨ੍ਹਾਂ ਨੂੰ ਟਰੋਲ ਵੀ ਕਰ ਰਹੇ ਹਨ। ਦਰਅਸਲ ਸ਼ਾਸ਼ਤਰੀ ਨੇ ਅਭਿਆਸ ਸੈਸ਼ਨ ਦੀ, ਜੋ ਤਸਵੀਰ ਸ਼ੇਅਰ ਕੀਤੀ ਹੈ ਉਸ 'ਚ ਉਹ ਆਪਣੇ ਢਿੱਡ ਨੂੰ ਦਬਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਲੋਕ ਉਨ੍ਹਾਂ 'ਤੇ ਖੂਬ ਟਰੋਲ ਕਰ ਰਹੇ ਹਨ। ਫੈਂਸ ਦਾ ਮੰਨਣਾ ਹੈ ਕਿ ਸ਼ਾਸ਼ਤਰੀ ਨੇ ਜਾਣਬੁੱਝ ਕੇ ਆਪਣੇ ਟਿੱਢ ਨੂੰ ਅੰਦਰ ਕਰਕੇ ਫੋਟੋ ਖਿਚਵਾਈ ਹੈ। ਦੱਸ ਦੇਈਏ ਕਿ ਸ਼ਾਸ਼ਤਰੀ ਫਿਟਨੈੱਸ ਨੂੰ ਲੈ ਕੇ ਬਹੁਤ ਟਰੋਲ ਹੋ ਚੁੱਕੇ ਹਨ। ਅਜਿਬੇ 'ਚ ਉਨ੍ਹਾਂ ਨੇ ਆਪਣੀ ਫਿਟਨੈੱਸ 'ਤੇ ਧਿਆਨ ਦਿੱਤਾ ਹੈ।


ਰਵੀ ਸ਼ਾਸ਼ਤਰੀ ਨੇ ਤਸਵੀਰ ਸ਼ੇਅਰ ਕਰਕੇ ਕੈਪਸ਼ਨ 'ਚ ਲਿਖਿਆ- ਕੰਮ 'ਤੇ ਵਾਪਸੀ ਕਰਕੇ ਬਹੁਤ ਖੁਸ਼ ਹਾਂ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਹਿਲਾਂ ਟੈਸਟ ਮੈਚ ਖੇਡਣ ਤੋਂ ਬਾਅਦ ਭਾਰਤ ਆਉਣਗੇ। ਭਾਰਤੀ ਟੀਮ ਦਾ ਪਹਿਲਾ ਟੈਸਟ ਮੈਚ 17 ਦਸੰਬਰ ਨੂੰ ਹੋਵੇਗਾ ਜੋ ਡੇਅ-ਨਾਈਟ ਹੋਵੇਗਾ। ਵਿਰਾਟ ਜਲਦ ਹੀ ਪਿਤਾ ਬਣਨ ਵਾਲੇ ਹਨ।


author

Gurdeep Singh

Content Editor

Related News