AUS vs ENG : ਇੰਗਲੈਂਡ ਨੇ ਦੱਖਣੀ ਅਫਰੀਕਾ ''ਤੇ ਕੱਸਿਆ ਸ਼ਿਕੰਜਾ
Sunday, Jan 05, 2020 - 10:49 PM (IST)

ਕੇਪਟਾਊਨ— ਡੋਮਿਨਿਕ ਸਿਬਲੇ (ਅਜੇਤੂ 85) ਤੇ ਕਪਤਾਨ ਜੋ ਰੂਟ (61) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਮੇਜਬਾਨ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਆਪਣੀ ਦੂਜੀ ਪਾਰੀ 'ਚ 4 ਵਿਕਟਾਂ 'ਤੇ 218 ਦੌੜਾਂ ਬਣਾ ਕੇ ਮੈਚ 'ਤੇ ਆਪਣਾ ਸ਼ਿਕੰਜਾ ਕੱਸ ਲਿਆ ਹੈ। ਓਪਨਰ ਸਿਬਲੇ 222 ਗੇਂਦਾਂ 'ਤੇ 13 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ। ਰੂਟ ਨੇ 98 ਗੇਂਦਾਂ 'ਤੇ 61 ਦੌੜਾਂ 'ਚ 7 ਚੌਕੇ ਲਗਾਏ। ਸਿਬਲੇ ਤੇ ਰੂਟ ਨੇ ਤੀਜੇ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਓਪਨਰ ਜੈਕ ਕ੍ਰਉਸੀ ਨੇ 25 ਤੇ ਜੋ ਡੇਨਲੀ ਨੇ 31 ਦੌੜਾਂ ਬਣਾਈਆਂ।
ਡੋਮਿਨਿਕ ਬੈਸ ਦਿਨ ਦੇ ਆਖਰੀ ਓਵਰ ਦੀ ਆਖਰੀ ਗੇਂਦ 'ਤੇ ਬਿਨ੍ਹਾ ਖਾਤਾ ਖੋਲੇ ਆਊਟ ਹੋਏ। ਇਸ ਤੋਂ ਪਹਿਲਾਂ ਸਵੇਰੇ ਦੱਖਣੀ ਅਫਰੀਕਾ ਨੇ 8 ਵਿਕਟਾਂ 'ਤੇ 215 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਹਿਲੀ ਪਾਰੀ 223 ਦੌੜਾਂ 'ਤੇ ਢੇਰ ਹੋ ਗਈ। ਤੇਜ਼ ਗੇਂਦਬਾਜ਼ ਜੇਮਸ ਐਡਰਸਨ ਨੇ ਆਖਰ ਵਾਲੀਆਂ 2 ਵਿਕਟਾਂ ਹਾਸਲ ਕੀਤੀਆਂ ਤੇ ਪੰਜ ਵਿਕਟਾਂ ਪੂਰੀਆਂ ਕੀਤੀਆਂ। ਐਡਰਸਨ ਨੇ 40 ਦੋੜਾਂ 'ਤੇ ਪੰਜ ਵਿਕਟਾਂ ਹਾਸਲ ਕੀਤੀਆਂ ਜਦਕਿ ਸਟੁਅਰਡ ਬ੍ਰਾਡ ਨੇ 38 ਦੌੜਾਂ 'ਤੇ 2 ਵਿਕਟਾਂ, ਸੈਮ ਕੁਰੇਨ ਨੇ 39 ਦੌੜਾਂ 'ਤੇ 2 ਵਿਕਟਾਂ ਤੇ ਡੋਮਿਨਿਕ ਬੈਸ ਨੇ 62 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।