AUS v IND : ਆਸਟਰੇਲੀਆ ਨੇ 12 ਦੌੜਾਂ ਨਾਲ ਜਿੱਤਿਆ ਤੀਜਾ T20I ਮੈਚ, ਸੀਰੀਜ਼ 'ਤੇ ਭਾਰਤ ਦਾ ਕਬਜ਼ਾ

Tuesday, Dec 08, 2020 - 05:37 PM (IST)

AUS v IND : ਆਸਟਰੇਲੀਆ ਨੇ 12 ਦੌੜਾਂ ਨਾਲ ਜਿੱਤਿਆ ਤੀਜਾ T20I ਮੈਚ, ਸੀਰੀਜ਼ 'ਤੇ ਭਾਰਤ ਦਾ ਕਬਜ਼ਾ

ਸਿਡਨੀ  : ਭਾਰਤ ਖ਼ਿਲਾਫ਼ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡੇ ਗਏ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਟੀ20 ਇੰਟਰਨੈਸ਼ਨਲ ਮੈਚ ਆਸਟਰੇਲੀਆ ਨੇ 12 ਦੌੜਾਂ ਨਾਲ ਜਿੱਤ ਲਿਆ। ਹਾਲਾਂਕਿ ਪਹਿਲੇ 2 ਮੈਚ ਜਿੱਤਣ ਕਾਰਨ ਸੀਰੀਜ਼ 'ਤੇ ਭਾਰਤ ਦਾ ਕਬਜ਼ਾ ਰਿਹਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੌਲੀ ਸ਼ੁਰੂਆਤ ਕੀਤੀ ਅਤੇ ਕਪਤਾਨ ਆਰੋਨ ਫਿੰਚ ਬਿਨਾਂ ਖਾਤਾ ਖ਼ੋਲ੍ਹੇ ਹੀ ਆਊਟ ਹੋ ਗਏ ਪਰ ਵਿਕਟਕੀਪਰ ਮੈਥਿਊ ਵੇਡ (53 ਗੇਂਦਾਂ 'ਤੇ 80 ਦੌੜਾਂ) ਅਤੇ ਗਲੇਨ ਮੈਕਸਵੇਲ (36 ਗੇਂਦਾਂ 'ਤੇ 54 ਦੌੜਾਂ) ਦੀ ਬਦੌਲਤ 5 ਵਿਕਟ ਗਵਾ ਕੇ ਭਾਰਤ ਨੂੰ 187 ਦੌੜਾਂ ਦਾ ਲਕਸ਼ ਦਿੱਤਾ। ਇਸ ਦੇ ਜਵਾਬ ਵਿਚ ਉਤਰੀ ਭਾਰਤੀ ਟੀਮ 7 ਵਿਕਟ ਗਵਾ ਕੇ 20 ਓਵਰ ਵਿਚ 174 ਦੌੜਾਂ ਹੀ ਬਣਾ ਸਕੀ ਅਤੇ ਹਾਰ ਗਈ।

ਦੱਸਣਯੋਗ ਹੈ ਕਿ ਭਾਰਤ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ ਅਤੇ ਖ਼ੁਦ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ।


ਇਸ ਮੁਕਾਬਲੇ ਲਈ ਦੋਵੇਂ ਟੀਮਾਂ ਇਸ ਪ੍ਰਕਾਰ ਹਨ
ਭਾਰਤ :
ਸ਼ਿਖਰ ਧਵਨ, ਲੋਕੇਸ਼ ਰਾਹੁਲ (ਵਿਕਟਕੀਪਰ), ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਸੰਜੂ ਸੈਮਸਨ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਟੀ ਨਟਰਾਜਨ, ਯੁਜਵੇਂਦਰ ਚਾਹਲ, ਸ਼ਾਰਦੁਲ ਠਾਕੁਰ।

ਆਸਟਰੇਲੀਆ : ਮੈਥਿਊ ਵੇਡ, ਡੀ ਆਰਸੀ ਸ਼ਾਰਟ, ਅਲੈਕਸ ਕੇਰੀ, ਸਟੀਵਨ ਸਮਿਥ, ਗਲੇਨ ਮੈਕਸਵੇਲ, ਮੋਈਸੇਸ ਹੇਨਰਿਕਸ, ਮਾਰਕਸ ਸਟੋਇਨ, ਡੈਨੀਅਲ ਸੈਮਸ, ਐਂਡਰਿਊ ਟਾਯ, ਮਿਸ਼ੇਲ ਸਵਿਪਸਨ, ਏਡਮ ਜੰਪਾ।


author

cherry

Content Editor

Related News