AUS v IND : ਰੋਹਿਤ ਸ਼ਰਮਾ ਦੀ ਵਾਪਸੀ ’ਤੇ ਰਹਿਣਗੀਆਂ ਨਜ਼ਰਾਂ

Thursday, Dec 31, 2020 - 02:34 AM (IST)

AUS v IND : ਰੋਹਿਤ ਸ਼ਰਮਾ ਦੀ ਵਾਪਸੀ ’ਤੇ ਰਹਿਣਗੀਆਂ ਨਜ਼ਰਾਂ

ਮੈਲਬੋਰਨ– ਆਸਟਰੇਲੀਆਈ ਟੀਮ ਵਿਚ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਸਿਡਨੀ ਵਿਚ 7 ਜਨਵਰੀ ਤੋਂ ਹੋਣ ਵਾਲੇ ਤੀਜੇ ਟੈਸਟ ਲਈ ਵਾਪਸੀ ਹੋ ਚੁੱਕੀ ਹੈ ਤੇ ਹੁਣ ਸਾਰੀਆਂ ਨਜ਼ਰਾਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਤੀਜੇ ਟੈਸਟ ਵਿਚਵਾਪਸੀ ’ਤੇ ਲੱਗੀਆਂ ਹੋਈਆਂ ਹਨ।

PunjabKesari
ਭਾਰਤ ਨੇ ਮੈਲਬੋਰਨ ਵਿਚ ਦੂਜਾ ਬਾਕਸਿੰਗ ਡੇ ਟੈਸਟ 8 ਵਿਕਟਾਂ ਨਾਲ ਜਿੱਤ ਕੇ 4 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਬਾਰੀ ਕਰ ਲਈ ਹੈ ਪਰ ਭਾਰਤ ਦੀ ਓਪਨਿੰਗ ਦੀ ਸਮੱਸਿਆ ਪਹਿਲੇ ਦੋਵੇਂ ਟੈਸਟਾਂ ਵਿਚ ਬਣੀ ਹੋਈ ਹੈ। ਭਾਰਤ ਨੇ ਐਡੀਲੇਡ ਵਿਚ ਡੇ-ਨਾਈਟ ਟੈਸਟ ਵਿਚ ਜ਼ੀਰੋ ਤੇ 7 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਜਦਕਿ ਮੈਲਬੋਰਨ ਵਿਚ ਬਾਕਸਿੰਗ-ਡੇ ਟੈਸਟ ਵਿਚ 1 ਤੇ 16 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਐਡੀਲੇਡ ਵਿਚ ਪਹਿਲੇ ਟੈਸਟ ਵਿਚ ਓਪਨਿੰਗ ਵਿਚ ਪ੍ਰਿਥਵੀ ਸ਼ਾਹ ਤੇ ਮਯੰਕ ਅਗਰਵਾਲ ਉਤਰਿਆ ਪਰ ਦੋਵੇਂ ਫਲਾਪ ਰਹੇ। ਪ੍ਰਿਥਵੀ ਨੂੰ 0 ਤੇ 4 ਦੌੜਾਂ ਬਣਾਉਣ ਦੇ ਕਾਰਣ ਮੈਲਬੋਰਨ ਵਿਚੋਂ ਬਾਹਰ ਹੋਣਾ ਪਿਆ । ਮਯੰਕ ਵੀ ਹੁਣ ਤਕ ਚਾਰੇ ਪਾਰੀਆਂ ਵਿਚ ਫਲਾਪ ਰਿਹਾ ਹੈ ਤੇ ਉਸ ਨੇ 17,9,0 ਤੇ 5 ਦੇ ਸਕੋਰ ਬਣਾਏ ਹਨ।

PunjabKesari
ਮੈਲਬੋਰਨ ਵਿਚ ਓਪਨਿੰਗ ਵਿਚ ਉਤਾਰੇ ਗਏ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਬਿਨਾਂ ਕਿਸੇ ਦਬਾਅ ਦੇ ਬੱਲੇਬਾਜ਼ੀ ਕਰਦੇ ਹੋਏ 45 ਤੇ ਅਜੇਤੂ 35 ਦੌੜਾਂ ਬਣਾ ਕੇ ਆਪਣਾ ਸਥਾਨ ਸੁਰੱਖਿਅਤ ਕਰ ਲਿਆ। ਗਿੱਲ ਨੂੰ ਕਪਤਾਨ ਰਹਾਨੇ ਤੇ ਕੋਚ ਸ਼ਾਸਤਰੀ ਦੋਵਾਂ ਦੀ ਸ਼ਲਾਘਾ ਮਿਲੀ ਹੈ। ਇਹ ਮੰਨਿਆ ਜਾ ਰਿਹਾ ਹੈ ਰੋਹਿਤ ਤੀਜੇ ਟੈਸਟ ਵਿਚ ਆਖਰੀ-11 ਵਿਚ ਉਤਰੇਗਾ। ਜੇਕਰ ਰੋਹਿਤ ਸਿਡਨੀ ਵਿਚ 7 ਜਨਵਰੀ ਤੋਂ ਹੋਣ ਵਾਲੇ ਤੀਜੇ ਟੈਸਟ ਲਈ ਟੀਮ ਵਿਚ ਸ਼ਾਮਲ ਹੁੰਦਾ ਹੈ ਤਾਂ ਮਯੰਕ ਨੂੰ ਆਖਰੀ-11 ਵਿਚੋਂ ਬਾਹਰ ਬੈਠਣਾ ਪਵੇਗਾ।
ਭਾਰਤੀ ਕਪਤਾਨ ਅਜਿੰਕਯ ਰਹਾਨੇ ਨੇ ਬਾਕਸਿੰਗ-ਡੇ ਟੈਸਟ 8 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਕਿਹਾ ਸੀ ਕਿ ਉਸ ਨੂੰ ਹੁਣ ਤੀਜੇ ਟੈਸਟ ਵਿਚ ਸਟਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਵਾਪਸੀ ਦਾ ਇੰਤਜ਼ਾਰ ਹੈ ਜਦਕਿ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਰੋਹਿਤ ਨੂੰ ਤੀਜੇ ਟੈਸਟ ਵਿਚ ਉਤਾਰਨ ਤੋਂ ਪਹਿਲਾਂ ਉਸ ਨਾਲ ਗੱਲ ਕਰਨਾ ਚਾਹੁਣਗੇ। ਮੈਲਬੋਰਨ ਦੀ ਜਿੱਤ ਤੋਂ ਓਪਨਿੰਗ ਦੀ ਪ੍ਰੇਸ਼ਾਨੀ ਕੁਝ ਦੇਰ ਲਈ ਛੁਪ ਜ਼ਰੂਰ ਗਈ ਹੈ ਪਰ ਭਾਰਤੀ ਟੀਮ ਮੈਨੇਜਮੈਂਟ ਨੂੰ ਦੇਖਣਾ ਪਵੇਗਾ ਕਿ ਸਲਾਮੀ ਬੱਲੇਬਾਜ਼ੀ ਸੰਤੁਲਿਤ ਰਹੇ ਤਾਂ ਕਿ ਅੱਗੇ ਦੇ ਬੱਲੇਬਾਜ਼ਾਂ ਨੂੰ ਦਬਾਅ ਨਾ ਝੱਲਣਾ ਨਾ ਪਵੇ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News