ਚੀਨ ਨਾਲ ਡਰਾਅ ਖੇਡ ਕੇ AUS ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਦੀ ਦੌੜ ''ਚ ਪੱਛੜਿਆ
Thursday, Nov 18, 2021 - 02:22 AM (IST)
ਸਿਓਲ- ਆਸਟਰੇਲੀਆ ਦੀ ਅਗਲੇ ਸਾਲ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਲਈ ਸਿੱਧੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਉਦੋਂ ਕਰਾਰਾ ਝਟਕਾ ਲੱਗਾ, ਜਦੋਂ ਚੀਨ ਨੇ ਉਸ ਨੂੰ 1-1 ਨਾਲ ਡਰਾਅ 'ਤੇ ਰੋਕ ਕੇ ਗਰੁੱਪ 'ਚ ਤੀਜੇ ਸਥਾਨ 'ਤੇ ਧੱਕ ਦਿੱਤਾ। ਆਸਟਰੇਲੀਆਈ ਟੀਮ ਮਾਈਕਲ ਡਿਊਕ ਦੇ ਪਹਿਲੇ ਹਾਫ ਦੇ ਗੋਲ ਨਾਲ 3 ਮੈਚਾਂ 'ਚ ਆਪਣੀ ਪਹਿਲੀ ਜਿੱਤ ਦਰਜ ਕਰਨ ਵੱਲ ਵੱਧ ਰਹੀ ਸੀ ਪਰ ਚੀਨ ਨੂੰ ਮੈਚ ਖਤਮ ਹੋਣ ਤੋਂ 20 ਮਿੰਟ ਪਹਿਲਾਂ ਪੈਨਲਟੀ ਮਿਲੀ, ਜਿਸ ਨੂੰ ਵੂ ਲੇਈ ਨੇ ਗੋਲ ਵਿਚ ਬਦਲ ਕੇ ਮੈਚ ਡਰਾਅ ਕਰਵਾ ਦਿੱਤਾ। ਲਗਾਤਾਰ 5ਵੀਂ ਵਾਰ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦੀ ਕਵਾਇਦ 'ਚ ਲੱਗਾ ਆਸਟਰੇਲੀਆ ਇਸ ਡਰਾਅ ਨਾਲ 6 ਮੈਚਾਂ ਵਿਚ 11 ਅੰਕ ਲੈ ਕੇ ਗਰੁੱਪ-ਬੀ ਵਿਚ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਉਹ ਜਾਪਾਨ ਤੋਂ ਇਕ ਅੰਕ ਪਿੱਛੇ ਹੈ, ਜਿਸ ਨੇ ਓਮਾਨ ਨੂੰ 1-0 ਨਾਲ ਹਰਾਇਆ। ਸਾਊਦੀ ਅਰਬ ਗਰੁੱਪ-ਬੀ ਵਿਚ 16 ਅੰਕਾਂ ਨਾਲ ਟਾਪ 'ਤੇ ਬਣਿਆ ਹੋਇਆ ਹੈ। 6 ਟੀਮਾਂ ਦੇ ਗਰੁੱਪ ਨਾਲ ਸਿਰਫ 2 ਟੀਮਾਂ ਹੀ ਅਗਲੇ ਸਾਲ ਨਵੰਬਰ 'ਚ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣਗੀਆਂ।
ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?
ਦੋਵੇਂ ਗਰੁੱਪ ਦੀ ਤੀਜੇ ਸਥਾਨ ਦੀਆਂ ਟੀਮਾਂ ਪਲੇਅ ਆਫ ਦੀ ਟੀਮ ਨਾਲ ਭਿੜੇਗੀ, ਜਿਸਦਾ ਜੇਤੂ ਇਕ ਹੋਰ ਮਹਾਂਦੀਪੀ ਸੰਘ ਦੀ ਟੀਮ ਨਾਲ ਭਿੜੇਗਾ। ਇਸ ਵਿਚ ਗਰੁੱਪ-ਏ 'ਚ ਈਰਾਨ ਤੇ ਦੱਖਣੀ ਕੋਰੀਆ ਨੇ ਚੋਟੀ 2 'ਤੇ ਆਪਣੀ ਜਗ੍ਹਾ ਮਜ਼ਬੂਤ ਕੀਤੀ। ਈਰਾਨ ਨੇ ਸੀਰੀਆ ਨੂੰ 3-0 ਨਾਲ ਹਰਾ ਕੇ ਆਪਣੇ ਅੰਕਾਂ ਦੀ ਗਿਣਤੀ 16 'ਤੇ ਪਹੁੰਚਾਈ। ਦੱਖਣੀ ਕੋਰੀਆ ਨੇ ਵੀ ਇਰਾਕ ਨੂੰ 3-0 ਨਾਲ ਹਰਾਇਆ। ਉਸਦੇ ਹੁਣ 14 ਅੰਕ ਹੋ ਗਏ ਹਨ। ਇਸ ਨਾਲ ਉਹ ਲਗਾਤਾਰ 10ਵੀਂ ਵਾਰ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦੇ ਕਰੀਰ ਪਹੁੰਚ ਗਿਆ ਹੈ। ਦੱਖਣੀ ਕੋਰੀਆ ਤੀਜੇ ਸਥਾਨ ਦੀ ਟੀਮ ਸੰਯੁਕਤ ਅਰਬ ਅਮੀਰਾਤ ਤੋਂ ਅੱਠ ਅੰਕ ਅੱਗੇ ਹੈ।
ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।