AUS ਕ੍ਰਿਕਟਰ ਗਲੇਨ ਮੈਕਸਵੇਲ ਕਰੇਗਾ ਇਸ ਭਾਰਤੀ ਲੜਕੀ ਨਾਲ ਵਿਆਹ (ਦੇਖੋਂ ਤਸਵੀਰਾਂ)
Wednesday, Aug 21, 2019 - 09:21 PM (IST)

ਨਵੀਂ ਦਿੱਲੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਦੁਬਈ 'ਚ ਭਾਰਤੀ ਮੂਲਕੀ ਸ਼ਾਮੀਆ ਆਰਜੂ ਦੇ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਨਾਲ ਹੀ ਇਕ ਹੋਰ ਕ੍ਰਿਕਟਰ ਦੀ ਸੋਸ਼ਲ ਮੀਡੀਆ 'ਤੇ ਚਰਚਾ ਚਲ ਰਹੀ ਹੈ, ਜੋਕਿ ਇਕ ਭਾਰਤੀ ਲੜਕੀ ਦੇ ਨਾਲ ਰਿਲੇਸ਼ਨ 'ਚ ਹੈ। ਇਹ ਕ੍ਰਿਕਟਰ ਹਨ ਆਸਟਰੇਲੀਆ ਦੇ ਗਲੇਨ ਮੈਕਸਵੇਲ। ਮੈਕਸਵੇਲ ਨੂੰ ਭਾਰਤੀ ਸੇਲਿਬ੍ਰੀਟੀ ਵਿਨੀ ਰਮਨ ਦੇ ਨਾਲ ਜ਼ਿਆਦਾਤਰ ਦੇਖਿਆ ਜਾਂਦਾ ਹੈ। ਸੂਤਰਾਂ ਅਨੁਸਾਰ ਦੋਵੇਂ ਲੰਮੇਂ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸੋਸ਼ਲ ਸਾਈਟ 'ਤੇ ਵੀ ਇਕ ਦੂਜੇ ਦੀਆਂ ਤਸਵੀਰਾਂ ਹਨ। ਉਹ ਵਿਆਹ ਕਦੋਂ ਕਰਵਾਉਣਗੇ ਇਸ ਨੂੰ ਲੈ ਕੇ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ।
ਕੌਣ ਹੈ ਵਿਨੀ ਰਮਨ
ਭਾਰਤੀ ਮੂਲ ਦੀ ਵਿਨੀ ਰਮਨ ਜ਼ਿਆਦਾਤਰ ਮੈਕਸਵੇਲ ਦੇ ਨਾਲ ਦੇਖੀ ਜਾਂਦੀ ਹੈ। ਬੀਤੇਂ ਦਿਨੀਂ ਜਦੋਂ ਆਸਟਰੇਲੀਆ 'ਚ ਕ੍ਰਿਕਟ ਐਵਾਰਡ ਨਾਈਟ ਸੀ ਤਾਂ ਵੀ ਮੈਕਸਵੇਲ ਵਿਨੀ ਦੇ ਨਾਲ ਨਜ਼ਰ ਆਏ ਸਨ। ਵਿਨੀ ਸੋਸ਼ਲ ਸਾਈਟ 'ਤੇ ਐਕਟਿਵ ਰਹਿੰਦੀ ਹੈ। ਉਸਦੇ ਇੰਸਟਾਗ੍ਰਾਮ 'ਤੇ ਹਜ਼ਾਰਾਂ ਫਾਲੋਅਰਸ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਮੈਕਸਵੇਲ ਦੇ ਨਾਲ ਬਹੁਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋਂ ਤਸਵੀਰਾਂ—