ਅਟਵਾਲ ਸਾਂਝੇ ਤੌਰ ’ਤੇ 17ਵੇਂ ਸਥਾਨ ’ਤੇ, ਸੀਨੀਅਰ ਮੇਜਰ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ

05/28/2024 10:23:15 AM

ਬੇਂਟਨ ਹਾਰਬਰ– ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਮੌਸਮ ਨਾਲ ਪ੍ਰਭਾਵਿਤ ਆਖਰੀ ਦਿਨ ਚਾਰ ਅੰਡਰ 67 ਦਾ ਸਕੋਰ ਬਣਾਇਆ, ਜਿਸ ਨਾਲ ਉਹ ਸੀਨੀਅਰ ਪੀ. ਜੀ. ਏ. ਚੈਂਪੀਅਨਸ਼ਿਪ ਵਿਚ ਸਾਂਝੇ ਤੌਰ ’ਤੇ 17ਵੇਂ ਸਥਾਨ ’ਤੇ ਰਿਹਾ ਜਿਹੜਾ ਸੀਨੀਅਰ ਮੇਜਰ ਟੂਰਨਾਮੈਂਟ ਵਿਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਚੈਂਪੀਅਨਸ ਟੂਰ ’ਤੇ ਆਪਣੀ ਪਹਿਲੀ ਸੀਨੀਅਰ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੇ ਰਿਚਰਡ ਬਲੇਂਡ ਨੇ ਆਖਰੀ ਦੌਰ ਵਿਚ 8 ਅੰਡਰ ਦੇ ਸਕੋਰ ਨਾਲ ਤਿੰਨ ਸ਼ਾਟਾਂ ਦੀ ਬੜ੍ਹਤ ਨਾਲ ਖਿਤਾਬ ਜਿੱਤਿਆ। ਬਲੇਂਡ ਦਾ ਕੁਲ ਸਕੋਰ 17 ਅੰਡਰ 267 ਰਿਹਾ। ਸ਼ੁਰੂਆਤੀ ਦੋ ਦੌਰ ਵਿਚ 69 ਤੇ 75 ਦਾ ਸਕੋਰ ਬਣਾਉਣ ਵਾਲੇ ਅਟਵਾਲ ਨੇ ਆਖਰੀ ਦੋ ਦੌਰ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ 68 ਤੇ 67 ਦਾ ਸਕੋਰ ਬਣਾਇਆ। ਪ੍ਰਤੀਯੋਗਿਤਾ ਵਿਚ ਉਸਦਾ ਕੁਲ ਸਕੋਰ ਪੰਜ ਅੰਡਰ ਰਿਹਾ। ਇਕ ਹੋਰ ਭਾਰਤੀ ਜੀਵ ਮਿਲਖਾ ਸਿੰਘ ਹਾਲਾਂਕਿ ਕੱਟ ਹਾਸਲ ਕਰਨ ਵਿਚ ਅਸਫਲ ਰਿਹਾ।


Aarti dhillon

Content Editor

Related News