ਮਾਨਦ ਸਮਰੱਥਾ ''ਚ ਮੀਟਿੰਗ ''ਚ ਹਿੱਸਾ ਲੈਣਾ ਹਿੱਤਾਂ ਦਾ ਟਕਰਾਅ ਨਹੀਂ : ਕਪਿਲ

10/10/2019 6:49:07 PM

ਮੁੰਬਈ— ਹਿੱਤਾਂ ਦੇ ਟਕਰਾਅ ਦੇ ਦੋਸ਼ ਤੋਂ ਬਾਅਦ ਕ੍ਰਿਕਟ ਸਲਾਹਕਾਰ ਕਮੇਟੀ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਕ੍ਰਿਕਟ ਦੇ ਪੇਸ਼ੇਵਰ ਕੰਮ ਦੇ ਨਾਲ ਮਾਨਦ ਸਮੱਰਥਾ ਵਿਚ ਮੀਟਿੰਗ ਵਿਚ ਹਿੱਸਾ ਲੈਣਾ ਹਿੱਤਾਂ ਦਾ ਟਕਰਾਅ ਨਹੀਂ ਹੋ ਸਕਦਾ। ਕਪਿਲ ਦੀ ਅਗਵਾਈ ਵਿਚ ਕ੍ਰਿਕਟ ਸਲਾਹਕਾਰ ਕਮੇਟੀ ਨੇ ਭਾਰਤੀ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਦੀ ਚੋਣ ਕੀਤੀ ਸੀ। ਬੀ. ਸੀ. ਸੀ. ਆਈ. ਦੇ ਅਧਿਕਾਰੀ ਡੀ. ਕੇ. ਜੈਨ ਨੇ ਸੀ. ਏ. ਸੀ. (ਕਪਿਲ, ਅੰਸ਼ੁਮਨ ਗਾਇਕਵਾੜ ਤੇ ਸ਼ਾਂਤਾ ਰੰਗਾਸਵਾਮੀ) ਨੂੰ ਨੋਟਿਸ ਉਸਦੇ ਵਿਰੁੱਧ ਲੱਗੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਜਵਾਬ ਦੇਣ  ਨੂੰ ਕਿਹਾ ਸੀ। ਕਪਿਲ ਤੋਂ ਜਦੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਹਿੱਤਾਂ ਦ ਟਕਰਾਅ ਕੀ ਹੈ। ਟਕਰਾਅ ਤਦ ਹੁੰਦਾ ਹੈ ਜਦੋਂ ਤੁਸੀਂ ਨਿਯਮਤ ਕੰਮ ਕਰਦੇ ਹੋ, ਜੇਕਰ ਤੁਹਾਨੂੰ ਇਕ ਮੀਟਿੰਗ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਟਕਰਾਅ ਨਹੀਂ ਹੁੰਦਾ।''


Related News