ATP ਫਾਈਨਲਜ਼ : ਘਰੇਲੂ ਸਟਾਰ ਸਿਨਰ ਨੇ ਚੋਟੀ ਦੇ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੂੰ ਹਰਾਇਆ

11/16/2023 8:18:02 PM

ਟਿਊਰਿਨ : ਇਟਲੀ ਦੇ ਯਾਨਿਕ ਸਿਨਰ ਨੇ ਏ. ਟੀ. ਪੀ. ਫਾਈਨਲਜ਼ ਵਿੱਚ ਪਹਿਲੀ ਵਾਰ ਚੋਟੀ ਦੇ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੂੰ ਹਰਾ ਕੇ ਆਪਣੇ ਘਰੇਲੂ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ। ਤਿੰਨ ਘੰਟੇ ਤੱਕ ਚੱਲੇ ਇਸ ਮੈਚ ਵਿੱਚ ਸਿਨਰ ਨੇ 7-5, 6-7, 7-6 ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਕੋਹਲੀ 'ਚ ਤੇਂਦੁਲਕਰ ਦਾ 100 ਸੈਂਕੜਿਆਂ ਦਾ ਰਿਕਾਰਡ ਤੋੜਨ ਦੀ ਸਮਰੱਥਾ : ਸ਼ਾਸਤਰੀ

22 ਸਾਲਾ ਸਿਨਰ ਦੀ ਜੋਕੋਵਿਚ 'ਤੇ ਚਾਰ ਮੈਚਾਂ 'ਚ ਇਹ ਪਹਿਲੀ ਜਿੱਤ ਹੈ। ਇਸ ਦੇ ਨਾਲ ਜੋਕੋਵਿਚ ਦੀ 19 ਮੈਚਾਂ ਦੀ ਜੇਤੂ ਮੁਹਿੰਮ ਵੀ ਖਤਮ ਹੋ ਗਈ। ਸਿਨਰ ਨੇ ਐਤਵਾਰ ਨੂੰ ਪਹਿਲੇ ਮੈਚ 'ਚ ਸਟੀਫਾਨੋਸ ਸਿਟਸਿਪਾਸ ਨੂੰ ਹਰਾਇਆ ਸੀ। ਹੁਣ ਉਸ ਦਾ ਸਾਹਮਣਾ ਹੋਲਗਰ ਰੂਨ ਨਾਲ ਹੋਵੇਗਾ, ਜਿਸ ਨੂੰ ਪਹਿਲੇ ਮੈਚ ਵਿੱਚ ਜੋਕੋਵਿਚ ਨੇ ਹਰਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News