ਐਥਲੈਟਿਕਸ ਕੋਚ ਯੂਨੁਸ ਖਾਨ ਡੋਪਿੰਗ ਉਲੰਘਣਾ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਲਈ ਮੁਅੱਤਲ

Wednesday, Oct 14, 2026 - 11:50 AM (IST)

ਐਥਲੈਟਿਕਸ ਕੋਚ ਯੂਨੁਸ ਖਾਨ ਡੋਪਿੰਗ ਉਲੰਘਣਾ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਲਈ ਮੁਅੱਤਲ

ਨਵੀਂ ਦਿੱਲੀ– ਭਾਰਤ ਦੇ ਜਾਣੇ-ਪਛਾਣੇ ਐਥਲੈਟਿਕਸ ਕੋਚ ਮੁਹੰਮਦ ਯੂਨੁਸ ਖਾਨ ਨੂੰ ਡੋਪਿੰਗ ਨਿਯਮਾਂ ਦੀ ਕਥਿਤ ਉਲੰਘਣਾ ’ਚ ਸ਼ਾਮਲ ਹੋਣ ਦੇ ਦੋਸ਼ਾਂ ’ਚ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਖਾਨ ਨੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੂੰ ਉਸ ਦੇ ਸ਼ੁਰੂਆਤੀ ਕਰੀਅਰ ’ਚ ਸਿਖਲਾਈ ਦਿੱਤੀ ਸੀ।

ਪੁਣੇ ਸਥਿਤ ਵੱਕਾਰੀ ਫੌਜ ਖੇਡ ਸੰਸਥਾਨ ’ਚ ਮੱਧ ਅਤੇ ਲੰਬੀ ਦੂਰੀ ਦੇ ਦੌੜਾਕਾਂ ਨੂੰ ਸਿਖਲਾਈ ਦੇਣ ਵਾਲੇ ਖਾਨ ’ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਆਪਣੇ ਨਿਯਮਾਂ ਦੀ ਧਾਰਾ 2.9 ਦੇ ਤਹਿਤ ਦੋਸ਼ ਲਾਇਆ ਹੈ। ਇਹ ਧਾਰਾ ਕਿਸੇ ਖਿਡਾਰੀ ਜਾਂ ਹੋਰ ਵਿਅਕਤੀ ਵੱਲੋਂ ਡੋਪਿੰਗ ਨਿਯਮਾਂ ਦੀ ਉਲੰਘਣਾ ’ਚ ਸ਼ਮੂਲੀਅਤ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਨਾਲ ਸਬੰਧਤ ਹੈ। ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ’ਚ ਤਮਗੇ ਜਿੱਤ ਚੁੱਕਾ 28 ਸਾਲਾ ਖਾਨ 2017 ਤੱਕ ਲੰਬੀ ਦੂਰੀ ਦਾ ਦੌੜਾਕ ਸੀ। ਉਸ ਵਿਰੁੱਧ ਲਾਏ ਗਏ ਦੋਸ਼ਾਂ ਦਾ ਵਿਸਥਾਰਪੂਰਵਕ ਵੇਰਵਾ ਅਤੇ ਕਥਿਤ ਉਲੰਘਣਾ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
 


author

Tarsem Singh

Content Editor

Related News