ਸੁਰਜੀਤ ਹਾਕੀ ਸੁਸਾਇਟੀ ਤੇ ਸਟੇਡੀਅਮ ਦੇ ਖਿਡਾਰੀਆਂ ਨੇ ਓਲੰਪੀਅਨ ਵਰਿੰਦਰ ਦੀ ਯਾਦ 'ਚ ਧਾਰਿਆ 2 ਮਿੰਟ ਦਾ ਮੌਨ
Wednesday, Jun 29, 2022 - 12:27 PM (IST)

ਜਲੰਧਰ- ਸੁਰਜੀਤ ਹਾਕੀ ਸੁਸਾਇਟੀ ਅਤੇ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨੇ ਓਲੰਪੀਅਨ ਵਰਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਅੱਜ ਸਾਂਝੇ ਤੌਰ 'ਤੇ ਉਨ੍ਹਾਂ ਦੀ ਯਾਦ 'ਚ 2 ਮਿੰਟ ਦਾ ਮੌਨ ਧਾਰਨ ਕੀਤਾ।
ਇਸ ਮੌਕੇ 'ਤੇ ਖੇਡ ਵਿਸਲ ਬਲੋਅਰ ਸ਼੍ਰੀ ਇਕਬਾਲ ਸਿੰਘ ਸੰਧੂ ਨੇ ਓਲੰਪੀਅਨ ਵਰਿੰਦਰ ਸਿੰਘ ਦੀ ਹਾਕੀ ਵਿੱਚ ਪ੍ਰਾਪਤੀਆਂ ਅਤੇ ਉਨ੍ਹਾਂ ਦੇ ਜੀਵਨ ਦੀਆਂ ਯਾਦਾਂ ਨੂੰ ਖਿਡਾਰੀਆਂ ਨਾਲ ਸਾਂਝਾ ਕੀਤਾ । ਇਸ ਤੋਂ ਇਲਾਵਾ ਪ੍ਰਫੈਸਰ ਬਲਵਿੰਦਰ ਸਿੰਘ ਅਤੇ ਕੋਚ ਸ਼੍ਰੀ ਅਵਤਾਰ ਸਿੰਘ ਪਿੰਕਾ ਨੇ ਵੀ ਖਿਡਾਰੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਤਜਰਬੇ ਸਾਂਝੇ ਕੀਤੇ ਗਏ ।