ਐਥਲੀਟ ਐਲਿਸਾ ਨੇ ਪਲੇਅ ਬੁਆਏ ਪੱਤ੍ਰਿਕਾ ਦਾ ਪ੍ਰਸਤਾਵ ਠੁਕਰਾ

Monday, Mar 23, 2020 - 02:15 AM (IST)

ਐਥਲੀਟ ਐਲਿਸਾ ਨੇ ਪਲੇਅ ਬੁਆਏ ਪੱਤ੍ਰਿਕਾ ਦਾ ਪ੍ਰਸਤਾਵ ਠੁਕਰਾ

ਨਵੀਂ ਦਿੱਲੀ - ਜਰਮਨੀ ਦੀ ਐਲਿਸਾ ਸਿਮਡ ਅਜੇ ਤਕ ਕੌਮਾਂਤਰੀ ਪੱਧਰ 'ਤੇ ਕੋਈ ਵੱਡਾ ਕਮਾਲ ਨਹੀਂ ਕਰ ਸਕੀ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਬੇਹੱਦ ਪ੍ਰਸਿੱਧ ਹੈ। ਬਿੰਦਾਸ ਫੋਟੋਆਂ ਤੇ ਵੀਡੀਓਜ਼ ਦੀ ਬਦੌਲਤ 22 ਸਾਲ ਦੀ ਹੋ ਚੁੱਕੀ ਇਸ ਖੂਬਸੂਰਤ ਲੜਕੀ ਨੂੰ ਇੰਟਰਨੈੱਟ 'ਤੇ ਸਰਗਰਮ ਸਭ ਤੋਂ ਸੈਕਸੀ ਐਥਲੀਟ ਚੁਣਿਆ ਗਿਆ ਸੀ। ਬ੍ਰਿਟਿਸ਼ ਟੇਬਲਾਇਡ 'ਦਿ ਸਨ' ਦੀ ਮੰਨੀਏ ਤਾਂ ਸੁਨਹਿਰੇ ਭਵਿੱਖ ਨੂੰ ਦੇਖਦੇ ਹੋਏ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਉਸ ਨਾਲ ਜੁੜਨ ਨੂੰ ਬੇਤਾਬ ਹਨ। ਪਿਊਮਾ ਤੋਂ ਤਾਂ ਉਸ ਨੂੰ ਮਾਡਲਿੰਗ ਕਰਾਰ ਵੀ ਮਿਲ ਚੁੱਕਾ ਹੈ ਪਰ ਫਿਲਹਾਲ ਉਹ ਮਾਡਲਿੰਗ ਵਿਚ ਨਹੀਂ, ਐਥਲੈਟਿਕਸ ਵਿਚ ਕਮਾਲ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਸ ਨੇ ਦੁਨੀਆ ਭਰ 'ਚ ਮਸ਼ਹੂਰ ਪਲੇਅ ਬੁਆਏ ਮੈਗਜ਼ੀਨ ਲਈ ਮਾਡਲਿੰਗ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ।
ਇਸ ਦੇ ਲਈ ਪੱਤ੍ਰਿਕਾ ਨੇ ਉਸ ਨੂੰ 20 ਲੱਖ ਡਾਲਰ ਦੀ ਮੋਟੀ ਰਾਸ਼ੀ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਐਲਿਸਾ ਦਾ ਸੁਪਨਾ ਟੋਕੀਓ ਓਲੰਪਿਕ ਵਿਚ ਦੇਸ਼ ਲਈ ਤਮਗਾ ਜਿੱਤਣਾ ਹੈ। ਇਹ ਹਰ ਕਿਸੇ ਲਈ ਹੈਰਾਨੀ ਦਾ ਸਬੱਬ ਸੀ। ਸੁਨਹਿਰੇ ਵਾਲਾਂ ਵਾਲੀ ਐਲਿਸਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਸਿਰਫ ਇੰਸਟਾਗ੍ਰਾਮ 'ਤੇ ਉਸ ਦੇ ਤਕਰੀਬਨ 7 ਲੱਖ ਫਾਲੋਅਰਸ ਹਨ। ਕੁਝ ਦਿਨ ਪਹਿਲਾਂ ਗਲੈਮਰਸ ਫੋਟੋਆਂ ਪੋਸਟ ਕਰਦੇ ਹੋਏ ਉਸ ਨੇ ਲਿਖਿਆ, ''ਕੈਪਸ਼ਨ ਦੇਣ ਦਾ ਮੂਡ ਨਹੀਂ ਹੈ। ਤੁਸੀਂ ਆਪਣੇ ਹਿਸਾਬ ਨਾਲ ਤੈਅ ਕਰ ਲਓ।''
ਟ੍ਰੈਕ ਐਂਡ ਫੀਲਡ 'ਤੇ ਵੀ ਐਲਿਸਾ ਦਮਦਾਰ ਹੈ। ਉਸ ਨੇ ਅੰਡਰ-20 ਯੂਰਪੀਅਨ ਚੈਂਪੀਅਨਸ਼ਿਪ ਵਿਚ 4 ਗੁਣਾ 400 ਮੀਟਰ ਰਿਲੇਅ ਵਿਚ ਜਰਮਨੀ ਨੂੰ ਚਾਂਦੀ ਤਮਗਾ ਦਿਵਾਇਆ ਸੀ। ਉਹ 200, 400 ਤੇ 800 ਮੀਟਰ ਵਿਚ ਜੂਨੀਅਰ ਪੱਧਰ 'ਤੇ ਦੌੜਦੀ ਰਹੀ ਹੈ। ਇਨਡੋਰ ਗੇਮਜ਼ ਵਿਚ ਉਸ ਨੇ 60 ਤੇ 100 ਮੀਟਰ ਫਰਾਟਾ 'ਚ ਜੂਨੀਅਰ ਪੱਧਰ 'ਤੇ ਕਮਾਲ ਦਾ ਪ੍ਰਦਰਸ਼ਨ ਕੀਤਾ।


author

Gurdeep Singh

Content Editor

Related News