ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ : ਜੇਰੇਮੀ ਨੇ ਸਨੈਚ ’ਚ ਜਿੱਤਿਆ ਚਾਂਦੀ ਦਾ ਤਮਗਾ
Monday, May 08, 2023 - 04:03 PM (IST)

ਜਿਨਜੂ (ਕੋਰੀਆ)– ਭਾਰਤੀ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ 67 ਕਿ. ਗ੍ਰਾ. ਭਾਰ ਵਰਗ ਦੇ ਸਨੈਚ ਵਿਚ ਚਾਂਦੀ ਤਮਗਾ ਜਿੱਤਿਆ ਪਰ ਕਲੀਨ ਐਂਡ ਜਰਕ ਵਿਚ ਉਹ ਤਿੰਨੇ ਕੋਸ਼ਿਸ਼ਾਂ ਵਿਚ ਅਸਫਲ ਰਿਹਾ, ਜਿਸ ਨਾਲ ਕੁਲ ਯੋਗ ਵਿਚ ਜਗ੍ਹਾ ਨਹੀਂ ਬਣਾ ਸਕਿਆ। ਰਾਸ਼ਟਰਮੰਡਲ ਖੇਡਾਂ 2022 ਤੋਂ ਬਾਅਦ ਆਪਣੇ ਪਹਿਲੇ ਟੂਰਨਾਮੈਂਟ ਵਿਚ ਹਿੱਸਾ ਲੈ ਰਿਹਾ ਜੇਰੇਮੀ 12 ਵੇਟਲਿਫਟਰਾਂ ਵਿਚਾਲੇ ਇਕੱਲਾ ਅਜਿਹਾ ਖਿਡਾਰੀ ਰਿਹਾ, ਜਿਹੜਾ ਆਪਣੀ ਪ੍ਰਤੀਯੋਗਿਤਾ ਪੂਰੀ ਨਹੀਂ ਕਰ ਸਕਿਆ। ਇਸ ਤੋਂ ਪਹਿਲਾਂ ਬਿੰਦੀਆ ਰਾਣੀ ਦੇਵੀ ਨੇ ਸ਼ਨੀਵਾਰ ਨੂੰ ਮਹਿਲਾਵਾਂ ਦੇ 55 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ।