ਏਸ਼ੀਅਨ ਪੈਰਾ ਗੇਮਜ਼ : ਪੁਰਸ਼ਾਂ ਦੀ ਉੱਚੀ ਛਾਲ ਵਿੱਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ
Tuesday, Oct 24, 2023 - 02:57 PM (IST)
ਸਪੋਰਟਸ ਡੈਸਕ : ਭਾਰਤ ਦੇ ਨਿਸ਼ਾਦ ਕੁਮਾਰ ਨੇ ਹਾਂਗਜ਼ੂ ਵਿੱਚ ਚੱਲ ਰਹੀਆਂ ਚੌਥੀ ਏਸ਼ੀਆਈ ਪੈਰਾ ਖੇਡਾਂ 2023 ਵਿੱਚ ਪੁਰਸ਼ਾਂ ਦੀ ਉੱਚੀ ਛਾਲ T47 ਵਿੱਚ ਇੱਕ ਨਵਾਂ ਏਸ਼ੀਆਈ ਖੇਡਾਂ ਦਾ ਰਿਕਾਰਡ ਕਾਇਮ ਕਰਦੇ ਹੋਏ ਸੋਨ ਤਗ਼ਮਾ ਜਿੱਤਿਆ। ਨਿਸ਼ਾਦ ਨੇ ਆਪਣੇ ਬਾਕੀ ਪ੍ਰਤੀਯੋਗੀਆਂ ਨਾਲੋਂ 2.02 ਮੀਟਰ ਦੀ ਉੱਚੀ ਛਾਲ ਮਾਰਕੇ ਸੋਨ ਤਗਮਾ ਜਿੱਤਿਆ। ਚੀਨ ਦੇ ਹੋਂਗਜੀ ਚੇਨ ਨੇ 1.94 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕੀਤਾ। ਭਾਰਤ ਦੇ ਰਾਮ ਪਾਲ ਨੇ ਵੀ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 1.94 ਮੀਟਰ ਦੇ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਸ਼ੀਆਈ ਪੈਰਾ ਖੇਡਾਂ 2023 'ਚ ਭਾਰਤ ਦੇ ਅੰਕੁਰ ਧਾਮਾ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ। ਉਸ ਨੇ 5000 ਮੀਟਰ ਦੀ ਦੌੜ 16:37.29 ਮਿੰਟ ਵਿੱਚ ਪੂਰੀ ਕਰਕੇ ਸੋਨ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਅਵਨੀ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ SH1 ਫਾਈਨਲ ਵਿੱਚ 249.6 ਅੰਕ ਬਣਾਏ ਅਤੇ ਗੋਲਡ ਮੈਡਲ ਜਿੱਤਿਆ। ਭਾਰਤ ਦੇ ਪ੍ਰਣਬ ਸੁਰਮਾ ਨੇ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਅਥਲੈਟਿਕਸ ਮੁਕਾਬਲੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੁਰਸ਼ਾਂ ਦੇ ਕਲੱਬ ਥਰੋਅ ਐਫ51 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰੀਆਂ ਨੇ ਇਸ ਈਵੈਂਟ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਵੀ ਜਿੱਤੇ।
ਦੱਸ ਦਈਏ ਕਿ ਚੀਨ ਦੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੇ ਆਯੋਜਨ ਤੋਂ ਬਾਅਦ ਹੁਣ ਏਸ਼ੀਅਨ ਪੈਰਾ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਐਤਵਾਰ (22 ਅਕਤੂਬਰ) ਸ਼ਾਮ ਨੂੰ ਹੋਇਆ। ਇਸ ਵਾਰ ਏਸ਼ੀਅਨ ਪੈਰਾ ਖੇਡਾਂ ਵਿੱਚ 22 ਖੇਡਾਂ ਵਿੱਚ ਕੁੱਲ 566 ਸੋਨ ਤਗਮੇ ਦਾਅ ’ਤੇ ਹਨ। ਇਨ੍ਹਾਂ ਖੇਡਾਂ ਵਿੱਚ 43 ਦੇਸ਼ਾਂ ਦੇ ਲਗਭਗ 4000 ਪੈਰਾ ਐਥਲੀਟ ਭਾਗ ਲੈ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ