ਮੁਸ਼ਤਾਕ ਬਣਿਆ ਏਸ਼ੀਆਈ ਹਾਕੀ ਮਹਾਸੰਘ ਦਾ ਉਪ-ਮੁਖੀ

02/22/2019 10:19:32 PM

ਨਵੀਂ ਦਿੱਲੀ— ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਦੇ ਬਿਨਾਂ ਕਿਸੇ ਵਿਰੋਧ ਦੇ ਏਸ਼ੀਆਈ ਹਾਕੀ ਮਹਾਸੰਘ (ਏ. ਐੱਚ. ਐੱਫ. ) ਦੇ ਉਪ-ਮੁਖੀ ਚੁਣੇ ਗਏ ਹਨ, ਜਦਕਿ ਹਾਕੀ ਇੰਡੀਆ ਦੀ ਉਪ-ਮੁਖੀ ਅਸੀਮਾ ਅਲੀ ਨੂੰ ਏ. ਐੱਚ. ਐੱਫ. ਦੇ ਕਾਰਜਕਾਰੀ ਬੋਰਡ ਕਮੇਟੀ ਦੀ ਮੈਂਬਰ ਚੁਣਿਆ ਗਿਆ ਹੈ।
ਹਾਕੀ ਇੰਡੀਆ ਨੇ ਆਪਣੇ ਦੋਵਾਂ ਅਹੁਦੇਦਾਰਾਂ ਨੂੰ ਉਨ੍ਹਾਂ ਦੀ ਜਿੱਤ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਹਨ। ਹਾਕੀ ਇੰਡੀਆ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨੇ ਇਸ ਚੋਣ ਵਿਚ ਮਿਲੀ ਜਿੱਤ 'ਤੇ ਵਧਾਈ ਦਿੰਦਿਆਂ ਕਿਹਾ, ''ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਹਾਕੀ ਇੰਡੀਆ ਦੇ ਮੁਖੀ ਮੁਸ਼ਤਾਕ ਨੂੰ ਏ. ਐੱਚ. ਐੱਫ. ਦਾ ਉਪ-ਮੁਖੀ ਬਣਾਉਣ ਤੇ ਅਸੀਮਾ ਨੂੰ ਬੋਰਡ ਕਮੇਟੀ ਦੀ ਮੈਂਬਰ ਚੁਣੇ ਜਾਣ ਲਈ ਵਧਾਈ ਦਿੰਦਾ ਹਾਂ।'


Gurdeep Singh

Content Editor

Related News