ਚੀਨ ''ਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਮੁਲਤਵੀ, ਇਸ ਕਾਰਨ ਲਿਆ ਗਿਆ ਫ਼ੈਸਲਾ

Friday, May 06, 2022 - 01:42 PM (IST)

ਚੀਨ ''ਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਮੁਲਤਵੀ, ਇਸ ਕਾਰਨ ਲਿਆ ਗਿਆ ਫ਼ੈਸਲਾ

ਬੀਜਿੰਗ (ਏਜੰਸੀ)- ਚੀਨ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਇਸ ਸਾਲ ਸਤੰਬਰ ਵਿਚ ਹਾਂਗਜ਼ੋ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਨੂੰ ਸ਼ੁੱਕਰਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ। ਸਰਕਾਰੀ ਸਮਾਚਾਰ ਏਜੰਸੀ ਸੀ.ਜੀ.ਟੀ.ਐੱਨ. ਟੀਵੀ ਮੁਤਾਬਕ ਏਸ਼ੀਆਈ ਓਲੰਪਿਕ ਕੌਂਸਲ (ਓਸੀਏ) ਨੇ 19ਵੀਆਂ ਏਸ਼ੀਆਈ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਹੈ, ਜਿਸ ਨੂੰ ਓਲੰਪਿਕ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਖੇਡ ਸਮਾਗਮ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ

ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਇਨ੍ਹਾਂ ਖੇਡਾਂ ਦਾ ਆਯੋਜਨ ਸ਼ੰਘਾਈ ਤੋਂ ਲਗਭਗ 175 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਝੇਜਿਆਂਗ ਸੂਬੇ ਦੀ ਰਾਜਧਾਨੀ ਹਾਂਗਜੋ ਵਿਚ 10 ਤੋਂ 25 ਸਤੰਬਰ ਦਰਮਿਆਨ ਕੀਤਾ ਜਾਣਾ ਸੀ। ਖੇਡਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਬਿਆਨ ਵਿਚ ਕਿਹਾ ਗਿਆ ਹੈ, 'ਏਸ਼ੀਆਈ ਓਲੰਪਿਕ ਕੌਂਸਲ ਨੇ ਐਲਾਨ ਕੀਤਾ ਹੈ ਕਿ 10 ਤੋਂ 25 ਸਤੰਬਰ 2022 ਤੱਕ ਹਾਂਗਜੋ, ਚੀਨ ਵਿਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ।' ਇਹ ਫ਼ੈਸਲਾ ਇਸ ਲਈ ਕੀਤਾ ਗਿਆ, ਕਿਉਂਕਿ ਚੀਨ ਇਸ ਸਮੇਂ ਕੋਵਿਡ-19 ਨਾਲ ਜੂਝ ਰਿਹਾ ਹੈ। ਸ਼ੰਘਾਈ ਵਿਚ ਹਰ ਦਿਨ ਰਿਕਾਰਡ ਸੰਖਿਆ ਵਿਚ ਮਾਮਲੇ ਆ ਰਹੇ ਹਨ, ਜੋ ਕਿ ਮੇਜ਼ਬਾਨ ਸ਼ਹਿਰ ਹਾਂਗਜੋ ਤੋਂ ਜ਼ਿਆਦਾ ਦੂਰ ਨਹੀਂ ਹੈ।

ਇਹ ਵੀ ਪੜ੍ਹੋ: ਧਨੁਸ਼ ਨੇ ਸਾਧਿਆ ਗੋਲਡ 'ਤੇ ਨਿਸ਼ਾਨਾ, ਸ਼ੌਰਿਆ ਨੇ ਜਿੱਤਿਆ ਕਾਂਸੀ, ਬੈਡਮਿੰਟਨ 'ਚ ਵੀ ਮਿਲਿਆ ਸੋਨ ਤਮਗਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News