ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਪੂਵੰਮਾ ''ਤੇ ਡੋਪ ਟੈਸਟ ''ਚ ਅਸਫ਼ਲ ਰਹਿਣ ਕਾਰਨ ਲਗਾਈ ਗਈ ਪਾਬੰਦੀ
Thursday, Jun 30, 2022 - 01:01 PM (IST)
ਨਵੀਂ ਦਿੱਲੀ (ਏਜੰਸੀ)- ਭਾਰਤ ਦੀ ਸੀਨੀਅਰ ਰਿਲੇਅ ਦੌੜਾਕ ਅਤੇ ਏਸ਼ੀਆਈ ਖੇਡਾਂ ਦਾ ਤਮਗਾ ਜੇਤੂ ਐੱਮ.ਆਰ. ਪੂਵੰਮਾ 'ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਪਿਛਲੇ ਸਾਲ ਡੋਪ ਟੈਸਟ ਵਿਚ ਫੇਲ ਹੋਣ ਕਾਰਨ 3 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਪੂਵੰਮਾ ਦੇ ਡੋਪ ਸੈਂਪਲ ਪਿਛਲੇ ਸਾਲ ਫਰਵਰੀ 'ਚ ਪਟਿਆਲਾ 'ਚ ਇੰਡੀਅਨ ਗ੍ਰਾਂ ਪ੍ਰੀ ਦੌਰਾਨ ਲਏ ਗਏ ਸਨ।
ਉਸ ਨੂੰ ਪਾਬੰਦੀਸ਼ੁਦਾ ਮਿਥਾਈਲਹੈਕਸਾਨਿਆਮਾਈਨ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਆਦਿਲ ਸੁਮਾਰੀਵਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਸ਼ਵ ਰੈਂਕਿੰਗ ਕੋਟੇ ਦੇ ਆਧਾਰ 'ਤੇ ਪੂਵੰਮਾ ਨੇ 15 ਜੁਲਾਈ ਤੋਂ ਅਮਰੀਕਾ ਦੇ ਯੂਜੀਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਖੇਡਣਾ ਤੈਅ ਸੀ, ਲਿਹਾਜਾ ਇਹ ਉਸ ਲਈ ਕਰਾਰਾ ਝਟਕਾ ਹੈ। ਪੂਵੰਮਾ ਨੇ 2018 ਏਸ਼ੀਆਈ ਖੇਡਾਂ ਵਿੱਚ ਮਿਕਸਡ ਰਿਲੇਅ ਅਤੇ ਔਰਤਾਂ ਦੀ 4x400m ਰਿਲੇਅ ਵਿੱਚ ਸੋਨ ਤਮਗਾ ਜਿੱਤਿਆ ਸੀ।