ਏਸ਼ੀਆਈ ਖੇਡ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ

Sunday, Sep 24, 2023 - 03:54 PM (IST)

ਏਸ਼ੀਆਈ ਖੇਡ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ

ਹਾਂਗਜ਼ੂ- ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਚੀਨ ਦੇ ਹਾਂਗਜ਼ੂ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ 'ਚ ਆਪਣੇ ਪਹਿਲੇ ਪੂਲ ਏ ਮੈਚ 'ਚ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਲਲਿਤ ਕੁਮਾਰ ਉਪਾਧਿਆਏ ਨੇ ਅੱਜ ਇੱਥੇ ਆਪਣੇ ਪਹਿਲੇ ਮੈਚ ਦੇ 7ਵੇਂ ਮਿੰਟ ਵਿੱਚ ਭਾਰਤ ਵੱਲੋਂ ਪਹਿਲਾ ਗੋਲ ਕੀਤਾ। ਇਸ ਦੌਰਾਨ ਵਰੁਣ ਨੇ ਆਪਣੀ ਡਰੈਗ ਫਲਿੱਕ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ ਬੜ੍ਹਤ 2-0 ਨਾਲ ਵਧਾ ਦਿੱਤੀ। ਦੂਜੇ ਕੁਆਰਟਰ 'ਚ ਭਾਰਤੀ ਟੀਮ ਨੇ ਆਪਣੇ ਹਮਲੇ ਅਤੇ ਡਿਫੈਂਸ ਦੀ ਬਦੌਲਤ ਉਜ਼ਬੇਕਿਸਤਾਨ 'ਤੇ ਦਬਾਅ ਬਣਾਈ ਰੱਖਿਆ। ਅਭਿਸ਼ੇਕ ਨੇ ਮਨਦੀਪ ਦੇ ਲਫੈਟ ਫਲੈਂਕ ਨੂੰ ਗੋਲ ਤਬਦੀਲ ਵਾਧੇ ਨੂੰ 3-0 ਕਰ ਦਿੱਤਾ। ਅਗਲੇ ਹੀ ਮਿੰਟ ਵਿੱਚ ਮਨਦੀਪ ਸਿੰਘ ਨੇ ਗੋਲ ਪੋਸਟ ਵਿੱਚ ਸ਼ਾਨਦਾਰ ਪਾਸ ਭੇਜ ਕੇ ਟੀਮ ਦਾ ਸਕੋਰ ਵਧਾ ਦਿੱਤਾ। ਲਲਿਤ ਕੁਮਾਰ ਉਪਾਧਿਆਏ ਨੇ ਇੱਕ ਹੋਰ ਗੋਲ ਕਰਕੇ ਟੀਮ ਦਾ ਸਕੋਰ 5-0 ਤੱਕ ਪਹੁੰਚਾਇਆ। ਮਨਦੀਪ ਸਿੰਘ ਨੇ ਇਕ ਤੋਂ ਬਾਅਦ ਇਕ ਦੋ ਗੋਲ ਕਰਕੇ ਭਾਰਤ ਦਾ ਸਕੋਰ 7-0 ਕਰ ਦਿੱਤਾ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਰੋਇੰਗ ਮੁਕਾਬਲਿਆਂ 'ਚ ਪੁਰਸ਼ਾਂ ਦੀ ਟੀਮ ਨੇ ਜਿੱਤੇ ਚਾਂਦੀ ਦੇ ਤਮਗ਼ੇ
ਪਹਿਲੇ ਹਾਫ ਤੱਕ ਭਾਰਤ ਨੇ 7-0 ਨਾਲ ਆਪਣੀ ਬੜ੍ਹਤ ਬਣਾ ਲਈ ਸੀ ਅਤੇ ਉਜ਼ਬੇਕਿਸਤਾਨ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਭਾਰਤ ਨੇ ਦੂਜੇ ਹਾਫ ਦੀ ਸ਼ੁਰੂਆਤ ਰੋਮਾਂਚਕ ਤਰੀਕੇ ਨਾਲ ਕੀਤੀ ਤਾਂ ਭਾਰਤੀ ਖਿਡਾਰੀਆਂ ਨੇ ਫਿਰ ਲਗਾਤਾਰ ਦੋ ਗੋਲ ਕਰਕੇ ਭਾਰਤ ਦਾ ਸਕੋਰ 9-0 ਕਰ ਦਿੱਤਾ। ਅਮਿਤ ਰੋਹੀਦਾਸ ਨੇ 38ਵੇਂ ਮਿੰਟ ਵਿੱਚ ਅਤੇ ਸੁਖਜੀਤ ਸਿੰਘ ਨੇ 42ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਲੀਡ ਵਧਾ ਦਿੱਤੀ। ਵਰੁਣ ਕੁਮਾਰ ਨੇ ਲਗਾਤਾਰ ਦੋ ਗੋਲ ਕੀਤੇ। ਇਸ ਦੌਰਾਨ ਲਲਿਤ ਉਪਾਧਿਆਏ ਨੇ ਆਪਣਾ ਚੌਥਾ ਗੋਲ ਕੀਤਾ।

ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਭਾਰਤੀ ਖਿਡਾਰੀ ਸੰਜੇ ਨੇ 57ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਦਾ ਆਖਰੀ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਹਾਕੀ ਟੀਮ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾ ਕੇ ਏਸ਼ੀਆਈ ਖੇਡਾਂ 'ਚ ਆਪਣੀ ਧਮਾਕੇਦਾਰ ਸ਼ੁਰੂਆਤ ਕੀਤੀ। ਭਾਰਤੀ ਟੀਮ ਵੱਲੋਂ ਲਲਿਤ ਉਪਾਧਿਆਏ (7ਵੇਂ, 24ਵੇਂ, 37ਵੇਂ ਅਤੇ 53ਵੇਂ ਮਿੰਟ), ਵਰੁਣ ਕੁਮਾਰ (12ਵੇਂ, 50ਵੇਂ ਅਤੇ 52ਵੇਂ ਮਿੰਟ), ਮਨਦੀਪ ਸਿੰਘ (18ਵੇਂ, 27ਵੇਂ ਅਤੇ 28ਵੇਂ ਮਿੰਟ), ਅਭਿਸ਼ੇਕ (17ਵੇਂ ਮਿੰਟ), ਸੁਖਜੀਤ ਸਿੰਘ (42ਵੇਂ ਮਿੰਟ), ਅਮਿਤ ਰੋਹੀਦਾਸ (38ਵੇਂ ਮਿੰਟ) ਅਤੇ ਸੰਜੇ (57ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਪੁਰਸ਼ ਹਾਕੀ ਟੀਮ ਆਪਣਾ ਅਗਲਾ ਮੈਚ ਮੰਗਲਵਾਰ ਨੂੰ ਸਿੰਗਾਪੁਰ ਦੇ ਖਿਲਾਫ ਖੇਡੇਗੀ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News