ਵੁਸ਼ੂ ਖਿਡਾਰੀ ਵੱਲੋਂ ਆਪਣਾ ਤਮਗਾ ਸ਼ਹੀਦ ਪੁਲਿਸ ਜਵਾਨਾਂ ਨੂੰ ਸਮਰਪਿਤ
Tuesday, Aug 28, 2018 - 05:08 PM (IST)

ਨਵੀਂ ਦਿੱਲੀ— ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜੇਤੂ ਵੁਸ਼ੂ ਖਿਡਾਰੀ ਸੂਰਿਆ ਭਾਨੂ ਪ੍ਰਤਾਪ ਸਿੰਘ ਨੇ ਅੱਜ ਆਪਣੇ ਤਮਗੇ ਨੂੰ ਜੰਮੂ ਕਸ਼ਮੀਰ ਦੇ ਸ਼ਹੀਦ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ। ਭਾਨੂੰ ਜੰਮੂ ਦਾ ਰਹਿਣ ਵਾਲਾ ਹੈ ਅਤੇ ਇਥੇ ਹਵਾਈ ਅੱਡੇ 'ਤੇ ਪਹੁੰਚਣ 'ਤੇ ਉ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮਗਰੋ ਅਮਰ ਸਿੰਘ ਕਲੱਬ 'ਚ ਡੀ.ਜੀ.ਪੀ. ਐੈੱਸ.ਪੀ. ਵੈਦ ਨੇ ਇਸ ਦਾ ਸਨਮਾਨ ਕੀਤਾ। ਭਾਨੂੰ ਨੇ ਕਿਹਾ,'ਮੈਂ ਇਸ ਤਮਗੇ ਨੂੰ ਸ਼ਹੀਦ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾ ਨੂੰ ਸਮਰਪਿਤ ਕਰਦਾ ਹਾਂ। ਮੈਂ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰਨਾ ਚਾਹੁੰਦਾ ਹਾਂ। 'ਭਾਨੂੰ ਪ੍ਰਤਾਪ ਨੇ 60 ਕਿਲੋ ਵਰਗ ਦੇ ਕੁਆਰਟਰ ਫਾਈਨਲ 'ਚ ਫਿਲਪੀਨਜ਼ ਦੇ ਖਿਡਾਰੀ 'ਤੇ ਮਜ਼ਬੂਤ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸੈਮੀ ਫਾਈਨਲ 'ਚ ਉਹ ਇਰਾਨ ਦੇ ਇਰਫਾਨ ਅਹਾਨਗਾਰੀਅਨ ਤੋਂ ਹਾਰ ਗਿਆ ਅਤੇ ਉਸਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।