ਏਸ਼ੀਅਨ ਖੇਡਾਂ: ਗੈਰ ਮਾਨਤਾ ਪ੍ਰਾਪਤ ਫੈਡਰੇਸ਼ਨ ਦੇ ਖਿਡਾਰੀਆਂ ਦਾ ਖਰਚ ਉਠਾਵੇਗਾ ਮੰਤਰਾਲੇ
Tuesday, Jul 31, 2018 - 04:48 PM (IST)

ਨਵੀਂ ਦਿੱਲੀ— ਗੈਰ-ਮਾਨਤਾ ਪ੍ਰਾਪਤ ਖੇਡਾਂ 'ਚ ਭਾਗ ਲੈ ਰਹੇ ਖਿਡਾਰੀ ਹੁਣ ਚੈਨ ਦੀ ਸਾਹ ਲੈ ਸਕਦੇ ਹਨ। ਖੇਡ ਮੰਤਰਾਲੇ ਨੇ ਇਹ ਯਕੀਨੀ ਬਣਾਇਆ ਹੈ ਕਿ ਏਸ਼ੀਅਨ ਖੇਡਾਂ 2018 ਲਈ ਚੁਣੇ ਗਏ ਸਾਰੇ ਗੈਰ-ਮਾਨਸਕਤਾ ਪ੍ਰਾਪਤ ਖੇਡਾਂ ਦੇ ਖਿਡਾਰੀਆਂ ਅਤੇ ਫੈਡਰੇਸ਼ਨਾਂ ਦੀ ਵਰਦੀ ਅਤੇ ਕਿੱਟ ਦਾ ਖਰਚ ਮੰਤਰਾਲੇ ਵਲੋਂ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਈ.ਓ.ਏ. ਨੇ ਗੈਰ ਮਾਨਤਾ ਪ੍ਰਾਪਤ ਫੈਡਰੇਸ਼ਨ ਨੂੰ ਖੁਦ ਹੀ ਖਿਡਾਰੀਆਂ ਦੀ ਵਰਦੀ, ਟ੍ਰੇਨਿੰਗ ਅਤੇ ਕਿੱਟ ਦਾ ਖਰਚ ਉਠਾਉਣ ਨੂੰ ਕਿਹਾ ਸੀ।ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਇਸ ਸਾਲ ਏਸ਼ੀਅਨ ਖੇਡਾਂ 'ਚ ਭਾਗ ਲੈ ਰਹੀ ਕਿਸੇ ਟੀਮ ਨੂੰ ਖੁਦ ਆਪਣੀ ਵਰਦੀ ਜਾਂ ਕਿੱਟ ਦਾ ਖਰਚ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਰਾਜਵਰਧਨ ਸਿੰਘ ਰਾਠੌੜ ਨੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਹਰ ਟੀਮ ਨੂੰ ਕਿੱਟ ਅਤੇ ਵਰਦੀ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।
https://twitter.com/Ra_THORe/status/1024218684750004224
ਦੱਸ ਦਈਏ ਕਿ ਆਈ.ਓ.ਏ. ਦੁਆਰਾ ਦਿੱਤੇ ਗਏ ਨਿਰਦੇਸ਼ ਅਨੁਸਾਰ ਗੈਰ-ਮਾਨਤਾ ਪ੍ਰਾਪਤ ਫੈਡਰੇਸ਼ਨਾਂ ਨੂੰ ਆਪਣੇ ਖਿਡਾਰੀਆਂ, ਉਨ੍ਹਾਂ ਦੇ ਕੋਚ ਅਤੇ ਅਧਿਕਾਰੀਆਂ ਦੇ ਲਈ ਓਪਨਿੰਗ ਅਤੇ ਕਲੋਜਿੰਗ ਸੈਰੀਮਨੀ ਦੇ ਵਰਦੀ ਅਤੇ ਕਿੱਟ ਦਾ ਇੰਤਰਾਜ਼ ਕਰਨ ਦੇ ਲਈ ਕਿਹਾ ਗਿਆ ਸੀ। ਕੋਈ ਫੈਡਰੇਸ਼ਨ ਨੇ ਅਜਿਹਾ ਕਰਨ 'ਚ ਅਸਮਰੱਥਾ ਜਤਾਈ ਸੀ।