ਏਸ਼ੀਆਈ ਖੇਡਾਂ 2018 : ਤਮਗਾ ਜਿੱਤਣ ਦੇ ਬਾਅਦ ਵੀ ਦਿਵਿਆ ਨੂੰ ਕਿਉਂ ਦਿੱਤੀ ਜਾ ਸਕਦੀ ਹੈ ਸਜ਼ਾ!

Wednesday, Aug 22, 2018 - 03:23 PM (IST)

ਨਵੀਂ ਦਿੱਲੀ— ਇੰਡੋਨੇਸ਼ੀਆ 'ਚ ਆਯੋਜਿਤ ਹੋ ਰਹੀਆਂ ਏਸ਼ੀਆਈ ਖੇਡਾਂ 'ਚ ਰੈਸਲਰ ਬਜਰੰਗ ਅਤੇ ਵਿਨੇਸ਼ ਫੋਗਾਟ ਦੇ ਇਲਾਵਾ ਰੈਸਲਰ ਦਿਵਿਆ ਕਾਕਰਾਨ ਨੇ ਭਾਰਤ ਨੂੰ ਇਸ ਈਵੈਂਟ 'ਚ ਮੰਗਲਵਾਰ ਨੂੰ ਕਾਂਸੀ ਤਮਗਾ ਦਿਵਾਇਆ। ਏਸ਼ੀਆਡ 'ਚ ਤਮਗਾ ਜਿਤਣਾ ਆਪਣੇ ਆਪ 'ਚ ਬੇਹੱਦ ਅਹਿਮੀਅਤ ਰਖਦਾ ਹੈ ਅਤੇ ਦਿਵਿਆ ਨੂੰ ਮਿਲੇ ਇਸ ਤਮਗੇ 'ਤੇ ਦੇਸ਼ ਦੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਸਮੇਤ ਪੂਰੇ ਦੇਸ਼ ਨੇ ਵਧਾਈਆਂ ਦਿੱਤੀਆਂ ਪਰ ਰੈਸਲਿੰਗ ਫੈਡਰੇਸ਼ਨ ਵੱਲੋਂ ਦਿਵਿਆ ਨੁੰ ਵਧਾਈ ਦੇ ਨਾਲ-ਨਾਲ ਕਾਰਨ ਦੱਸੋ ਨੋਟਿਸ ਵੀ ਮਿਲਣ ਜਾ ਰਿਹਾ ਹੈ। ਖਬਰਾਂ ਮੁਤਾਬਕ ਭਾਰਤੀ ਰੈਸਲਿੰਗ ਫੈਡਰੇਸ਼ਨ ਹੁਣ ਤਮਗਾ ਮਿਲਣ ਦੇ ਬਾਅਦ ਦਿਵਿਆ ਦੀ ਅਨੁਸ਼ਾਸਨਹੀਨਤਾ ਦੇ ਮਸਲੇ 'ਤੇ ਨੋਟਿਸ ਦੇਣ ਦੀ ਤਿਆਰੀ 'ਚ ਹੈ ਜਿਸ ਦਾ ਸੰਤੋਖਜਨਕ ਜਵਾਬ ਨਾਲ ਮਿਲਣ 'ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਕੀ ਹੈ ਦਿਵਿਆ ਦਾ 'ਗੁਨਾਹ'
ਦਰਅਸਲ 68 ਕਿਲੋਗ੍ਰਾਮ ਕੈਟੇਗਰੀ ਦੀ ਮਹਿਲਾ ਰੈਸਲਰ ਦਿਵਿਆ ਨੂੰ ਇਹ ਨੋਟਿਸ ਏਸ਼ੀਆਡ ਤੋਂ ਪਹਿਲਾਂ 1-13 ਅਗਸਤ ਤੱਕ ਲੱਗੇ ਨੈਸ਼ਨਲ ਕੈਂਪ 'ਚ ਉਨ੍ਹਾਂ ਦੀ ਗੈਰ ਮੌਜੂਦਗੀ ਦੇ ਚਲਦੇ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਫੈਡਰੇਸ਼ਨ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਦਿਵਿਆ ਨੇ ਬਿਨਾ ਮਨਜ਼ੂਰੀ ਦੇ ਏਸ਼ੀਆਡ ਤੋਂ ਪਹਿਲਾਂ ਇਕ ਦੰਗਲ 'ਚ ਹਿੱਸਾ ਲਿਆ ਸੀ।


Related News