ਏਸ਼ੀਆਈ ਖੇਡਾਂ : ਲਵਲੀਨਾ ਨੂੰ ਪੈਰਿਸ ਓਲੰਪਿਕ ਲਈ ਕੋਟਾ, ਪ੍ਰੀਤੀ ਨੇ ਜਿੱਤਿਆ ਕਾਂਸੀ ਦਾ ਤਮਗਾ

Tuesday, Oct 03, 2023 - 01:38 PM (IST)

ਹਾਂਗਜ਼ੂ : ਵਿਸ਼ਵ ਚੈਂਪੀਅਨ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਕੇ ਓਲੰਪਿਕ ਕੋਟਾ ਹਾਸਲ ਕਰ ਲਿਆ, ਜਦਕਿ ਨੌਜਵਾਨ ਮੁੱਕੇਬਾਜ਼ ਪ੍ਰੀਤੀ ਪੰਵਾਰ ਨੂੰ 54 ਕਿਲੋ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।

ਇਹ ਵੀ ਪੜ੍ਹੋ : 5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ

ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਸੈਮੀਫਾਈਨਲ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਦਾ ਜੇਤੂ ਥਾਈਲੈਂਡ ਦੀ ਬੇਸਨ ਮਾਨਿਕੋਨ ਨੂੰ ਸਰਬਸੰਮਤੀ ਨਾਲ ਲਏ ਗਏ ਫੈਸਲੇ 'ਚ ਹਰਾਇਆ। ਦੂਜੇ ਪਾਸੇ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਪ੍ਰੀਤੀ ਨੂੰ ਮੌਜੂਦਾ ਫਲਾਈਵੇਟ ਚੈਂਪੀਅਨ ਚੀਨ ਦੀ ਚਾਂਗ ਯੁਆਨ ਨੇ 5-0 ਨਾਲ ਹਰਾਇਆ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੋਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ

ਪਹਿਲੇ ਤਿੰਨ ਮਿੰਟਾਂ ਵਿੱਚ ਪ੍ਰੀਤੀ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਪੰਚਾਂ ਦੀ ਬਾਰਿਸ਼ ਕੀਤੀ ਪਰ ਬਾਅਦ ਵਿੱਚ ਉਹ ਲੈਅ ਬਰਕਰਾਰ ਨਹੀਂ ਰੱਖ ਸਕੀ। ਚੀਨੀ ਖਿਡਾਰੀ ਨੇ ਜ਼ਬਰਦਸਤ ਹਮਲਾਵਰਤਾ ਦਿਖਾਈ ਅਤੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਪਹਿਲੇ ਦੌਰ ਵਿੱਚ ਪੰਜ ਵਿੱਚੋਂ ਚਾਰ ਜੱਜਾਂ ਨੇ ਚੀਨੀ ਖਿਡਾਰੀ ਦੇ ਹੱਕ ਵਿੱਚ ਫੈਸਲਾ ਸੁਣਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News